ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਗੋਟਾਬਾਇਆ ਰਾਜਪਕਸ਼ੇ ਫੌਜੀ ਜੈੱਟ ਚ ਮੁਲਕ ਛੱਡਕੇ ਫਰਾਰ         

ਭਾਰਤ ‘ਤੇ ਮਦਦ ਦਾ ਦੋਸ਼
ਕੋਲੰਬੋ :ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇਸ਼ ਵਿੱਚ ਵਿਆਪਕ ਵਿੱਤੀ ਸੰਕਟ ਅਤੇ ਜਾਰੀ ਧਰਨੇ- ਮੁਜਾਹਰਿਆਂ ਦੇ ਦੌਰਾਨ ਇੱਕ ਮਿਲਟਰੀ ਜੈੱਟ ਵਿੱਚ ਦੇਸ ਛੱਡ ਕੇ ਭੱਜ ਗਏ ਹਨ। ਰਾਜਾਪਾਕਸ਼ੇ ਦੇ ਦੇਸ ਛੱਡਣ ਨਾਲ ਦੇਸ ਦੀ ਸੱਤਾ ਉੱਪਰ ਕਈ ਦਹਾਕਿਆਂ ਤੱਕ ਕਾਬਜ਼ ਰਹੇ ਰਾਜਪਕਸ਼ੇ ‘ਰਾਜ’ਪਰਿਵਾਰ ਦਾ ਅੰਤ ਹੋ ਗਿਆ ਹੈ।ਬੀਤੇ ਸ਼ਨਿੱਚਰਵਾਰ ਨੂੰ ਵਧੀ ਹੋਈ ਮਹਿੰਗਾਈ ਅਤੇ ਆਰਥਿਕ ਸੰਕਟ ਦੇ ਵਿਰੋਧ ਵਿੱਚ ਵੱਡੀ ਗਿਣਤੀ ਲੋਕ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋ ਗਏ ਸਨ। ਰਾਜਪਕਸ਼ੇ ਉਦੋਂ ਤੋਂ ਹੀ ਆਪਣੀ ਜਾਨ ਬਚਾਉਂਦੇ ਲੁਕਦੇ ਫਿਰ ਰਹੇ ਸਨ।ਉਨ੍ਹਾਂ ਦੇ ਭਰਾ ਸਾਬਕਾ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਵੀ ਦੇਸ ਛੱਡ ਕੇ ਅਮਰੀਕਾ ਚਲੇ ਗਏ ਹਨ।ਜਿਵੇਂ ਹੀ ਰਾਸ਼ਟਰਪਤੀ ਦੇ ਭੱਜਣ ਦੀ ਖ਼ਬਰ ਫੈਲੀ ਤਾਂ ਰਾਜਪਕਸ਼ੇ ਪਰਿਵਾਰ ਦੇ ਸ਼ਾਸਨ ਖਿਲਾਫ਼ ਜਾਰੀ ਪ੍ਰਦਰਸ਼ਨ ਦੀ ਮੁੱਖ ਥਾਂ ਗਾਲੇ ਫੇਸ ਗਰੀਨ ਵਿੱਚ ਪ੍ਰਦਰਸ਼ਨਕਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜਸ਼ਨ ਮਨਾਏ ਜਾਣ ਲੱਗੇ।
ਸ਼੍ਰੀਲੰਕਾ ਵਾਸੀ ਦੇਸ ਦੀ ਅਜ਼ਾਦੀ ਤੋਂ ਬਾਅਦ ਆਏ ਸਭ ਤੋਂ ਵੱਡੇ ਸਿਆਸੀ ਸੰਕਟ ਲਈ ਸਰਕਾਰ ਦੀਆਂ ਨੀਤੀਆਂ ਅਤੇ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਮੰਨਦੇ ਹਨ।ਸਰਕਾਰ ਜਿਸ ਉੱਪਰ ਕਈ ਦਹਾਕਿਆਂ ਤੋਂ ਦੋ ਭਰਾਵਾਂ ਦੇ ਰਾਜਪਕਸ਼ੇ ਪਰਿਵਾਰ ਦਾ ਦਬਦਬਾ ਹੈ।ਸ਼੍ਰੀਲੰਕਾ ਵਾਸੀ ਪਿਛਲੇ ਕਈ ਮਹੀਨਿਆਂ ਤੋਂ ਜ਼ਿੰਦਗੀਆਂ ਦੀਆਂ ਬੁਨਿਆਦੀ ਲੋੜਾਂ ਲਈ ਸੰਘਰਸ਼ ਕਰ ਰਹੇ ਹਨ। ਮਹਿੰਗਾਈ ਪਿਛਲੇ 70 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਉੱਪਰ ਹੈ।

ਭਾਰਤ ‘ਤੇ ਮਦਦ ਦਾ ਦੋਸ਼

ਭਾਰਤ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ‘ਬੇਬੁਨਿਆਦ ਅਤੇ ਅਟਕਲਾਂ’ ਕਰਾਰ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਇਸ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡ ਕੇ ਮਾਲਦੀਵ ਜਾਣ ਵਿਚ ਮਦਦ ਕੀਤੀ ਹੈ। ਦੇਸ਼ ਦੀ ਅਰਥਵਿਵਸਥਾ ਨੂੰ ਨਾ ਸੰਭਾਲਣ ਦੇ ਕਾਰਨ ਰਾਜਪਕਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਖ਼ਿਲਾਫ਼ ਵੱਧ ਰਹੇ ਜਨਤਕ ਰੋਸ ਦੇ ਵਿਚਕਾਰ ਬੁੱਧਵਾਰ ਨੂੰ ਫ਼ੌਜ ਦੇ ਜਹਾਜ਼ ‘ਚ ਦੇਸ਼ ਛੱਡ ਕੇ ਮਾਲਦੀਵ ਪਹੁੰਚ ਗਏ। 73 ਸਾਲਾ ਸ਼੍ਰੀਲੰਕਾ ਦੇ ਨੇਤਾ ਆਪਣੀ ਪਤਨੀ ਅਤੇ 2 ਸੁਰੱਖਿਆ ਅਧਿਕਾਰੀਆਂ ਨਾਲ ਫ਼ੌਜ ਦੇ ਜਹਾਜ਼ ਵਿਚ ਦੇਸ਼ ਛੱਡ ਗਏ। ਸ਼੍ਰੀਲੰਕਾ ‘ਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ,”ਹਾਈ ਕਮਿਸ਼ਨ ਨੇ ‘ਬੇਬੁਨਿਆਦ ਅਤੇ ਸਿਰਫ਼ ਅਟਕਲਾਂ’ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਖਾਰਜ ਕੀਤਾ ਹੈ ਕਿ ਭਾਰਤ ਨੇ ਸ੍ਰੀਲੰਕਾ ਤੋਂ ਗੋਤਾਬਾਯਾ ਰਾਜਪਕਸ਼ੇ ਦੀ ਮਦਦ ਕੀਤੀ ਸੀ।”ਉਸ ਨੇ ਕਿਹਾ,”ਇਹ ਦੋਹਰਾਇਆ ਜਾਂਦਾ ਹੈ ਕਿ ਭਾਰਤ ਲੋਕਤੰਤਰੀ ਸਾਧਨਾਂ ਅਤੇ ਕਦਰਾਂ-ਕੀਮਤਾਂ, ਸਥਾਪਤ ਲੋਕਤੰਤਰੀ ਸੰਸਥਾਵਾਂ ਅਤੇ ਸੰਵਿਧਾਨਕ ਢਾਂਚੇ ਰਾਹੀਂ ਖੁਸ਼ਹਾਲੀ ਅਤੇ ਤਰੱਕੀ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿਚ ਸ਼੍ਰੀਲੰਕਾ ਦੇ ਲੋਕਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ।” ਇਸ ਵਿਚ ਕਿਹਾ ਗਿਆ ਹੈ,”ਸਰਕਾਰ ਦੀ ਬੇਨਤੀ ‘ਤੇ ਅਤੇ ਇਸ ਅਨੁਸਾਰ ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਨੂੰ ਸੌਂਪੀਆਂ ਗਈਆਂ ਸ਼ਕਤੀਆਂ ਦੇ ਨਾਲ ਰੱਖਿਆ ਮੰਤਰਾਲਾ ਦੀ ਪੂਰੀ ਮਨਜ਼ੂਰੀ ਦੇ ਨਾਲ ਰਾਸ਼ਟਰਪਤੀ, ਉਨ੍ਹਾਂ ਦੀ ਪਤਨੀ ਅਤੇ 2 ਸੁਰੱਖਿਆ ਅਧਿਕਾਰੀਆਂ ਨੂੰ 13 ਜੁਲਾਈ ਨੂੰ ਸ਼੍ਰੀਲੰਕਾ ਦੇ ਕਾਟੂਨਾਇਕੇ ਕੌਮਾਂਤਰੀ ਹਵਾਈ ਅੱਡੇ ਤੋਂ ਮਾਲਦੀਵ ਲਈ ਰਵਾਨਾ ਕੀਤਾ ਗਿਆ ਹੈ। ਹਵਾਈ ਫ਼ੌਜ ਜਹਾਜ਼ ਮੁਹੱਈਆ ਕਰਵਾਇਆ ਗਿਆ ਸੀ।” ਅਜਿਹਾ ਦੱਸਿਆ ਜਾ ਰਿਹਾ ਹੈ ਕਿ ਰਾਜਪਕਸ਼ੇ ਨਵੀਂ ਸਰਕਾਰ ਦੁਆਰਾ ਗ੍ਰਿਫ਼ਤਾਰੀ ਦੀ ਸੰਭਾਵਨਾ ਤੋਂ ਬਚਣ ਲਈ ਅਸਤੀਫ਼ਾ ਦੇਣ ਤੋਂ ਪਹਿਲਾਂ ਵਿਦੇਸ਼ ਜਾਣਾ ਚਾਹੁੰਦੇ ਸਨ।

ਏਅਰਪੋਰਟ ਸਟਾਫ਼ ਦਾ ਗੁੱਸਾ ਦੇਖ ਰਾਸ਼ਟਰਪਤੀ ‘ਰਾਜਪਕਸ਼ੇ’ ਵਾਪਸ ਪਰਤੇ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਮੁਤਾਬਕ ਸ੍ਰੀਲੰਕਾ ਵਿਚ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਧਿਕਾਰੀਆਂ ਦੇ ਵਿਰੋਧ ਦੇ ਬਾਅਦ ਦੇਸ਼ ਛੱਡ ਕੇ ਭੱਜ ਰਹੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਭਰਾ ਅਤੇ ਸਾਬਕਾ ਮੰਤਰੀ ਬਾਸਿਲ ਰਾਜਪਕਸ਼ੇ ਨੂੰ ਵਾਪਸ ਪਰਤਣਾ ਪਿਆ। ਕਟੁਨਾਇਕੇ ਵਿਚ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਤੇ ਓਵਰਸੀਜ਼ ਅਧਿਕਾਰੀ ਸੋਮਵਾਰ ਰਾਤ ਉਸ ਸਮੇਂ ਹੜਤਾਲ ‘ਤੇ ਚਲੇ ਗਏ, ਜਦੋਂ ਸਾਬਕਾ ਵਿੱਤ ਮੰਤਰੀ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ। ਸੂਤਰਾਂ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਜਦੋਂ ਮੰਤਰੀ ਦੁਬਈ ਦੇ ਰਸਤੇ ਅਮਰੀਕਾ ਜਾਣ ਲਈ ਹਵਾਈ ਅੱਡੇ ‘ਤੇ ਪੁੱਜੇ ਤਾਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ ‘ਸਿਲਕ ਰੂਟ’ ਵੀ.ਆਈ.ਪੀ. ਕਲੀਅਰੈਂਸ ਟਰਮੀਨਲ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ।
‘ਸਿਲਕ ਰੂਟ’ ਯਾਤਰੀ ਟਰਮੀਨਲ ਉਹ ਜਗ੍ਹਾ ਹੈ, ਜਿੱਥੇ ਪਤਵੰਤੇ ਵਿਅਕਤੀ ਆਪਣੀਆਂ ਉਡਾਣਾਂ ਬੁੱਕ ਕਰ ਸਕਦੇ ਹਨ। ਇਹ ਸ੍ਰੀਲੰਕਾ ਦੀ ਏਅਰਪੋਰਟਸ ਏਵੀਏਸ਼ਨ ਅਥਾਰਟੀ ਦੀ ਇਕ ਵਿਸ਼ੇਸ਼ ਅਦਾਇਗੀ ਲਾਉਂਜ ਸੇਵਾ ਵੀ ਹੈ, ਜੋ ਯਾਤਰੀ ਲਈ ਪਾਸਪੋਰਟ ‘ਤੇ ਮੋਹਰ ਲਗਾਉਣ ਅਤੇ ਯਾਤਰੀ ਦੇ ਸਮਾਨ ਨੂੰ ਇਕੱਠਾ ਕਰਨ ਲਈ ਸਮਰਪਿਤ ਹੈ।

Comment here