ਅਪਰਾਧਖਬਰਾਂਦੁਨੀਆ

ਗੈਸ ਸਟੇਸ਼ਨ ਦੇ ਮਾਲਕ ਭਾਰਤੀ ਅਮਰੀਕੀ ਦਾ ਧੀ ਦੇ ਜਨਮ ਦਿਨ ‘ਤੇ ਕਤਲ

ਨਿਊਯਾਰਕ-ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਨੇੜੇ ਦਿਨ ਦਿਹਾੜੇ ਲੁੱਟ ਦੌਰਾਨ ਇੱਕ ਭਾਰਤੀ ਮੂਲ ਦੇ ਗੈਸ ਸਟੇਸ਼ਨ ਦੇ ਮਾਲਕ ਦੀ ਉਸਦੀ ਧੀ ਦੇ ਜਨਮ ਦਿਨ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਟੈਕਸਾਸ ਦੇ ਡਲਾਸ ਵਿੱਚ ਇੱਕ ਹੋਰ ਭਾਰਤੀ ਅਮਰੀਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਲਗਭਗ ਤਿੰਨ ਹਫ਼ਤੇ ਬਾਅਦ ਹੋਈ ਹੈ। ਮੁਸਕੋਗੀ ਕਾਉਂਟੀ ਕੋਰੋਨਰ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਅਮਿਤ ਕੁਮਾਰ ਪਟੇਲ, 45, ਪੂਰਬੀ ਕੋਲੰਬਸ, ਜਾਰਜੀਆ ਵਿੱਚ ਬੁਏਨਾ ਵਿਸਟਾ ਰੋਡ ‘ਤੇ ਸਿਨੋਵਸ ਬੈਂਕ ਵਿੱਚ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਕਤਲ ਕੀਤਾ ਗਿਆ ਸੀ। ਮੁਸਕੋਗੀ ਕਾਉਂਟੀ ਦੇ ਡਿਪਟੀ ਕੋਰੋਨਰ ਚਾਰਲਸ ਨਿਊਟਨ ਨੇ ਦੱਸਿਆ ਕਿ ਪਟੇਲ ਨੂੰ ਸਵੇਰੇ 10:09 ਵਜੇ ਬੈਂਕ ਦੇ ਬਾਹਰ ਮ੍ਰਿਤਕ ਐਲਾਨ ਦਿੱਤਾ ਗਿਆ। ਬੈਂਕ ਦੀ ਇਮਾਰਤ ਕੋਲੰਬਸ ਪੁਲਿਸ ਵਿਭਾਗ ਦਾ ਪੂਰਬੀ ਸੈਕਟਰ ਵੀ ਹੈ, ਜਿਸ ਪ੍ਰਵੇਸ਼ ਦੁਆਰ ਤੋਂ ਥੋੜੀ ਦੂਰੀ ‘ਤੇ ਪਟੇਲ ਨੂੰ ਗੋਲੀ ਮਾਰੀ ਗਈ ਸੀ, ਲੇਜਰ-ਇਨਕਵਾਇਰਰ ਨੇ ਰਿਪੋਰਟ ਕੀਤੀ। ਡਬਲਯੂਟੀਵੀਐਮ ਨੇ ਦੱਸਿਆ ਕਿ ਪਟੇਲ ਸਟੀਮ ਮਿਲ ਰੋਡ ਅਤੇ ਬੁਏਨਾ ਵਿਸਟਾ ਰੋਡ ਦੇ ਕੋਨੇ ‘ਤੇ ਸਥਿਤ ਸ਼ੈਵਰੋਨ ਗੈਸ ਸਟੇਸ਼ਨ ਦਾ ਮਾਲਕ ਸੀ। ਲੁੱਟ ਦੀ ਵਾਰਦਾਤ ਉਸ ਸਮੇਂ ਹੋਈ ਜਦੋਂ ਪਟੇਲ ਹਫਤੇ ਦੇ ਅੰਤ ‘ਚ ਕਮਾਈ ਹੋਈ ਰਕਮ ਇਕੱਠੀ ਕਰ ਰਹੇ ਸਨ। ਗੈਸ ਸਟੇਸ਼ਨ ‘ਤੇ ਅਮਿਤ ਕੁਮਾਰ ਦਾ ਸਾਥੀ ਵਿਨੀ ਪਟੇਲ, ਜਿਸ ਦਾ ਮ੍ਰਿਤਕ ਨਾਲ ਕੋਈ ਸਬੰਧ ਨਹੀਂ ਹੈ, ਨੇ ਕਿਹਾ ਕਿ ਉਹ (ਅਮਿਤ) ਹਫਤੇ ਦੇ ਅੰਤ ‘ਤੇ ਪੈਸੇ ਅਤੇ ਰਸੀਦਾਂ ਇਕੱਠਾ ਕਰ ਰਿਹਾ ਸੀ ਜਦੋਂ ਬੈਂਕ ਦੇ ਪ੍ਰਵੇਸ਼ ਦੁਆਰ ‘ਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ। ਸ਼ੂਟਰ ਪੈਸੇ ਵੀ ਲੈ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਛੇ ਸਾਲਾਂ ਤੋਂ ਇਕੱਠੇ ਕਾਰੋਬਾਰ ਕਰ ਰਹੇ ਸਨ। “ਮੇਰੇ ਕੋਲ ਇਸ ਲਈ ਕੋਈ ਸ਼ਬਦ ਨਹੀਂ ਹਨ। ਅੱਜ ਉਸਦੀ ਧੀ ਦਾ ਜਨਮ ਦਿਨ ਸੀ… ਉਹ ਆਪਣੀ ਧੀ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ,” ਵਿੰਨੀ ਨੇ ਲੇਜਰ-ਇਨਕਵਾਇਰਰ ਨੂੰ ਦੱਸਿਆ। ਵਿਨੀ ਨੇ ਕਿਹਾ ਕਿ ਉਸਦਾ ਸਾਥੀ ਆਮ ਤੌਰ ‘ਤੇ ਹਫਤੇ ਦੇ ਅੰਤ ਵਿੱਚ ਵਪਾਰਕ ਪੈਸਾ ਇਕੱਠਾ ਕਰਦਾ ਹੈ। ਉਸ ਨੇ ਕਿਹਾ, “ਇਹ ਘਟਨਾ ਉਸ ਦੇ ਬੈਂਕ ਜਾਣ ਤੋਂ ਪਹਿਲਾਂ ਹੀ ਵਾਪਰ ਗਈ।”

Comment here