ਅਪਰਾਧਸਿਆਸਤਖਬਰਾਂਦੁਨੀਆ

ਗੈਰ-ਮੁਸਲਿਮਾਂ ’ਤੇ ਸ਼ਿਕੰਜਾ ਕੱਸਣ ਲਈ ਪਾਕਿ ਬਣਾ ਰਿਹੈ ਕਾਨੂੰਨ

ਇਸਲਾਮਾਬਾਦ-ਗੈਰ ਮੁਸਲਿਮ ਲੜਕੀਆਂ ਦੇ ਜ਼ਬਰੀ ਧਰਮ ਪਰਿਵਰਤਣ ’ਤੇ ਪਾਕਿਸਤਾਨ ਸਰਕਾਰ ਵੱਲੋਂ ਰੋਕ ਲਗਾਉਣ ਵਾਲੇ ਕਾਨੂੰਨ ਸਬੰਧੀ ਆਪਣੀ ਸੰਸਦ ਵਿਚ ਬਿੱਲ ਨੂੰ ਰੱਦ ਕਰਨ ਦੇ ਵਿਰੋਧ ਵਿਚ ਇਸਲਾਮਾਬਾਦ ਵਿਚ ਗੈਰ-ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲੇ ਦੋਸ਼ ਲਗਾ ਰਹੇ ਸੀ ਕਿ ਸੰਸਦ ਵਿਚ ਬਹਿਸ ਤੋਂ ਬਾਅਦ ਇਸ ਕਾਨੂੰਨ ਸਬੰਧੀ ਵੋਟਿੰਗ ਕਰਨ ਦੀ ਬਜਾਏ ਇਕ ਪਹਿਲਾਂ ਤੋਂ ਤਿਆਰ ਲਿਖਤੀ ਡ੍ਰਾਫਟ ਪੜ੍ਹ ਕੇ ਇਸ ਕਾਨੂੰਨ ਨੂੰ ਬਣਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਜਾਣਾ ਇਹ ਸਿੱਧ ਕਰਦਾ ਹੈ ਕਿ ਸਰਕਾਰ ਕੱਟੜਪੰਥੀਆਂ ਦੇ ਅੱਗੇ ਗੋਡੇ ਟੇਕ ਗਈ ਹੈ।

Comment here