ਸਿਆਸਤਖਬਰਾਂਦੁਨੀਆ

ਗੈਰ ਗੋਰੇ ਪੁਲਸ ਵਿਭਾਗ ਦੀ ਪਹਿਲੀ ਮਹਿਲਾ ਬਣੀ ਪੁਲਸ ਸਰਜਨ

ਨਿਊਯਾਰਕ-ਇਥੋਂ ਦੀ ਪੁਲਸ ਵਿਭਾਗ ਦੇ ਪੁਲਸ ਸਰਜਨ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਗੈਰ ਗੋਰੇ ਮੂਲ ਦੀ ਡਾ. ਲਿਨ ਓ’ਕੌਨਰ ਮਹਿਲਾ ਸਰਜਨ ਬਣ ਗਈ ਹੈ। ਓ’ਕੋਨਰ ਮਰਸੀ ਮੈਡੀਕਲ ਸੈਂਟਰ ਅਤੇ ਸੇਂਟ ਜੋਸੇਫ ਹਸਪਤਾਲ ਵਿੱਚ ਕੋਲਨ ਅਤੇ ਗੁਰਦੇ ਦੀ ਸਰਜਰੀ ਦੇ ਮੁਖੀ ਵਜੋਂ ਵੀ ਕੰਮ ਕਰਦੀ ਹੈ। ਐਨ.ਵਾਈ.ਪੀ.ਡੀ ਵਿੱਚ ਆਪਣੀ ਨਵੀਂ ਭੂਮਿਕਾ ਵਿੱਚ ਉਹ ਡਿਊਟੀ ਲਈ ਅਫਸਰਾਂ ਦੀ ਫਿਟਨੈਸ ਨਿਰਧਾਰਤ ਕਰੇਗੀ, ਜ਼ਖਮੀ ਮੈਂਬਰਾਂ ਦਾ ਇਲਾਜ ਵੀ ਕਰੇਗੀ ਅਤੇ ਉਨ੍ਹਾਂ ਨੂੰ ਸਲਾਹ-ਮਸ਼ਵਰੇ ਵੀ ਪ੍ਰਦਾਨ ਕਰੇਗੀ। ਪੁਲਸ ਅਧਿਕਾਰੀਆਂ ਨਾਲ ਕੰਮ ਕਰਨ ਵਾਲੇ ਡਾਕਟਰ ਵਜੋਂ ਆਪਣੇ ਤਜ਼ਰਬੇ ਦੀ ਗੱਲ ਕਰਦਿਆਂ ਓ’ਕੌਨਰ ਨੇ ਕਿਹਾ ਕਿ ਅਧਿਕਾਰੀ ਦੂਜਿਆਂ ਦੀ ਦੇਖਭਾਲ ਕਰਨ ਵਿੱਚ ਇੰਨਾ ਸਮਾਂ ਬਿਤਾਉਂਦੇ ਹਨ ਕਿ ਉਨ੍ਹਾਂ ਕੋਲ ਆਪਣੀ ਦੇਖਭਾਲ ਕਰਨ ਲਈ ਇੰਨਾ ਸਮਾਂ ਨਹੀਂ ਹੁੰਦਾ।” ਡਾ. ਓ’ਕੌਨਰ ਸਾਰੇ ਕਰਮਚਾਰੀਆਂ ਲਈ ਇੱਕ ਪ੍ਰੇਰਣਾ ਹੈ ਅਤੇ ਉਸਦੀ ਮੁਹਾਰਤ ਸਾਡੇ ਮੈਂਬਰਾਂ ਲਈ ਕੀਮਤੀ ਸਾਬਤ ਹੋਵੇਗੀ। ਖ਼ਾਸ ਤੌਰ ‘ਤੇ ਉਹਨਾਂ ਲਈ ਜੋ ਕੋਲੋਰੈਕਟਲ ਕੈਂਸਰ ਤੋਂ ਪ੍ਰਭਾਵਿਤ ਹੋਏ ਹਨ।
ਉਸਨੇ ਕਿਹਾ ਕਿ ਇਸ ਅਹੁਦੇ ‘ਤੇ ਮੇਰੇ ਪਿਛੋਕੜ ਨਾਲ ਮੈਂ ਕੋਲੋਰੇਕਟਲ ਕੈਂਸਰ ਜਾਗਰੂਕਤਾ ਪ੍ਰੋਗਰਾਮਾਂ, ਸਕ੍ਰੀਨਿੰਗ ਪ੍ਰੋਗਰਾਮਾਂ ਅਤੇ ਹੋਰ ਕਈ ਪਹਿਲਕਦਮੀਆਂ ਨੂੰ ਵਿਕਸਤ ਕਰਨ ਲਈ ਵਿਲੱਖਣ ਸਥਿਤੀ ਵਿੱਚ ਹਾਂ, ਜੋ ਸਾਡੇ ਅਫਸਰਾਂ ਨੂੰ ਸੁਰੱਖਿਅਤ ਤੇ ਸਿਹਤਮੰਦ ਰੱਖਣ ਅਤੇ ਉਨ੍ਹਾਂ ਨੂੰ ਸੇਵਾ ਲਈ ਫਿੱਟ ਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ। ਐਨ.ਵਾਈ.ਪੀ.ਡੀ ਦੇ ਚੀਫ਼ ਆਫ਼ ਪਰਸੋਨਲ ਜੌਨ ਬੇਨੋਇਟ ਨੇ ਇੱਕ ਬਿਆਨ ਵਿੱਚ ਕਿਹਾ ਕਿ “ਅਸੀਂ ਵਿਭਾਗ ਦੇ 178 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਗੈਰ ਗੋਰੀ ਮਹਿਲਾ ਪੁਲਸ ਸਰਜਨ ਦੀ ਇਸ ਇਤਿਹਾਸਕ ਨਿਯੁਕਤੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਅਤੇ ਖੁਸ਼ ਹਾਂ।”

Comment here