ਅਪਰਾਧਸਿਆਸਤਖਬਰਾਂਦੁਨੀਆ

ਗੈਰ-ਕਾਨੂੰਨੀ ਮੱਛੀ ਫੜਨ ਵਾਲਿਆਂ ਖ਼ਿਲਾਫ਼ ਪਾਕਿ ਸਖ਼ਤ

ਕਰਾਚੀ-ਗਵਾਦਰ ਤੱਟ ’ਤੇ ਮੱਛੀ ਫੜਨ ਵਾਲੇ ਗੈਰ-ਕਾਨੂੰਨੀ ਟਰਾਲਰ ਖ਼ਿਲਾਫ਼ ਪ੍ਰਧਾਨ ਮੰਤਰੀ ਇਮਰਾਨ ਖਾਨ ‘ਸਖ਼ਤ ਕਾਰਵਾਈ’ ਕਰਨਗੇ। ਉਨ੍ਹਾਂ ਨੇ ਇਹ ਐਲਾਨ ਸਥਾਨਕ ਲੋਕਾਂ ਦੇ ਕਈ ਹਫ਼ਤਿਆਂ ਦੇ ਵਿਰੋਧ ਤੋਂ ਬਾਅਦ ਕੀਤਾ ਹੈ। ਇਸ ਪ੍ਰਦਰਸ਼ਨ ਕਾਰਨ ਸਰਕਾਰ ਅਤੇ ਅਧਿਕਾਰੀਆਂ ਨੂੰ ਇਲਾਕੇ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਪੁਲਸ ਮੁਲਾਜ਼ਮ ਤਾਇਨਾਤ ਕਰਨੇ ਪਏ ਹਨ। ਜ਼ਿਕਰਯੋਗ ਹੈ ਕਿ ਪਿਛਲੇ 28 ਦਿਨਾਂ ਤੋਂ ਸੈਂਕੜੇ ਸਥਾਨਕ ਨਿਵਾਸੀ, ਸਿਵਲ ਸੁਸਾਇਟੀ ਕਾਰਕੁਨ, ਵਕੀਲ, ਪੱਤਰਕਾਰ ਅਤੇ ਔਰਤਾਂ ਗਵਾਦਰ ਨੇੜੇ ਗੈਰ-ਜ਼ਰੂਰੀ ਚੈਕ ਪੋਸਟਾਂ, ਪਾਣੀ ਅਤੇ ਬਿਜਲੀ ਦੀ ਭਾਰੀ ਕਿੱਲਤ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜਨ ਕਾਰਨ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਮੰਡਰਾ ਰਹੇ ਖ਼ਤਰੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਖਾਨ ਨੇ ਟਵੀਟ ਕੀਤਾ, ’ਮੈਂ ਗਵਾਦਰ ਦੇ ਮਿਹਨਤੀ ਮਛੇਰਿਆਂ ਦੀ ਜਾਇਜ਼ ਮੰਗ ਦਾ ਨੋਟਿਸ ਲਿਆ ਹੈ। ਟਰਾਲਰ (ਮੱਛੀ ਫੜਨ ਵਾਲੇ ਜਹਾਜ਼ਾਂ) ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ ਜਾਵੇਗੀ।’

Comment here