ਅਪਰਾਧਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਗੈਰ ਕਾਨੂੰਨੀ ਢੰਗ ਨਾਲ ਭਾਰਤੀਆਂ ਨੇ 5 ਲੱਖ ਡਾਲਰ ਹੜੱਪੇ

ਨਿਊਯਾਰਕ-ਗੈਰ-ਕਾਨੂੰਨੀ ਢੰਗ ਨਾਲ ਭਾਰਤੀ ਮੂਲ ਦੇ ਕਈ ਲੋਕਾਂ ‘ਤੇ 2 ਵੱਖ-ਵੱਖ ਕਥਿਤ ਯੋਜਨਾਵਾਂ ‘ਚ ਅੰਦਰੂਨੀ ਵਪਾਰ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਇਸ ਦੇ ਜ਼ਰੀਏ ਉਨ੍ਹਾਂ ਨੇ ਗੈਰ-ਕਾਨੂੰਨੀ ਢੰਗ ਨਾਲ 5 ਲੱਖ ਡਾਲਰ ਤੋਂ ਜ਼ਿਆਦਾ ਦਾ ਮੁਨਾਫਾ ਕਮਾਇਆ। ‘ਲਿਊਮੈਂਟਮ ਹੋਲਡਿੰਗਜ਼’ ਦੇ ਸਾਬਕਾ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ ਅਮਿਤ ਭਾਰਦਵਾਜ ਅਤੇ ਉਨ੍ਹਾਂ ਦੇ ਦੋਸਤਾਂ ਧੀਰੇਨ ਕੁਮਾਰ ਪਟੇਲ (50), ਸ੍ਰੀਨਿਵਾਸ ਕਾਕੇਰਾ (47), ਅੱਬਾਸ ਸਈਦੀ (47) ਅਤੇ ਰਮੇਸ਼ ਚਿਤੌੜ (45) ‘ਤੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਸੋਮਵਾਰ ਨੂੰ ਇਹ ਦੋਸ਼ ਲਗਾਏ।
ਐਸਈਸੀ ਨੇ ਦੋਸ਼ ਲਾਇਆ ਕਿ ਕੈਲੀਫੋਰਨੀਆ ਵਿਚ ਰਹਿਣ ਵਾਲੇ ਇਨ੍ਹਾਂ ਵਿਅਕਤੀਆਂ ਨੇ ‘ਲਿਊਮੈਂਟਮ ਹੋਲਡਿੰਗਜ਼’ ਵੱਲੋਂ 2 ਕਾਰਪੋਰੇਟ ਟੇਕਓਵਰ ਘੋਸ਼ਣਾਵਾਂ ਤੋਂ ਪਹਿਲਾਂ ਨਿਵੇਸ਼ਾਂ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ 52 ਲੱਖ ਡਾਲਰ ਦਾ ਮੁਨਾਫਾ ਕਮਾਇਆ। ਐਸਈਸੀ ਨੇ ਇਨਵੈਸਟਮੈਂਟ ਬੈਂਕਰ ਬ੍ਰਿਜੇਸ਼ ਗੋਇਲ (37) ਅਤੇ ਉਨ੍ਹਾਂ ਦੇ ਦੋਸਤ ਅਕਸ਼ੈ ਨਿਰੰਜਨ (33) ‘ਤੇ ਵੀ ਅੰਦਰੂਨੀ ਵਪਾਰ ਦਾ ਦੋਸ਼ ਲਗਾਇਆ ਹੈ। ਦੋਵੇਂ ਨਿਊਯਾਰਕ ਦੇ ਰਹਿਣ ਵਾਲੇ ਹਨ। ਐਸਈਸੀ ਦਾ ਦੋਸ਼ ਹੈ ਕਿ ਇਨ੍ਹਾਂ ਦੋਵਾਂ ਨੇ 2017 ਵਿੱਚ 4 ਟੇਕਓਵਰ ਘੋਸ਼ਣਾਵਾਂ ਤੋਂ ਪਹਿਲਾਂ ਗੈਰ-ਕਾਨੂੰਨੀ ਕਾਰੋਬਾਰ ਕਰਕੇ 2,75,000 ਡਾਲਰ ਤੋਂ ਵੱਧ ਦੀ ਕਮਾਈ ਕੀਤੀ। ਐਸਈਸੀ ਦੇ ਇਨਫੋਰਸਮੈਂਟ ਵਿਭਾਗ ਦੇ ਡਾਇਰੈਕਟਰ ਗੁਰਬੀਰ ਐੱਸ. ਗਰੇਵਾਲ ਨੇ ਕਿਹਾ, ‘…ਅਸੀਂ ਕੁਰੀਤੀਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਪਣੇ ਸਾਰੇ ਮਾਹਰਾਂ ਅਤੇ ਸਾਧਨਾਂ ਦੀ ਵਰਤੋਂ ਕਰਨ ਅਤੇ ਸਾਰੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਤਿਆਰ ਹਾਂ, ਭਾਵੇਂ ਉਹ ਕਿਸੇ ਵੀ ਉਦਯੋਗ ਜਾਂ ਪੇਸ਼ੇ ਨਾਲ ਸਬੰਧਤ ਹੋਣ।’

Comment here