ਅਪਰਾਧਸਿਆਸਤਖਬਰਾਂ

ਗੈਂਗਸਟਰ ਸਲੰਡਰ ਨੇ ਫਾਟਕ ‘ਤੇ ਲੋਕਾਂ ਉਪਰ ਗੋਲ਼ੀਆਂ ਚਲਾਈਆਂ

ਅੰਮਿ੍ਤਸਰ :ਬੀਤੇ ਦਿਨੀਂ ਗੈਂਗਸਟਰ ਸੋਨੂੰ ਸਲੰਡਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ  ਇਸਲਾਮਾਬਾਦ ਰੇਲਵੇ ਫਾਟਕ ਨੇੜੇ ਕੁਝ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਲੱਗੇ ਸੀਸੀਟੀਵੀ ਵੀ ਚੈਕ ਕੀਤੇ ਹਨ। ਇੰਸਪੈਕਟਰ ਧਰਮਿੰਦਰ ਕਲਿਆਣ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਪੁਲਿਸ ਨੇ ਲਵਕੁਸ਼ ਨਗਰ ਵਾਸੀ ਮਨੀਸ਼ ਕੁਮਾਰ ਦੀ ਸ਼ਿਕਾਇਤ ‘ਤੇ ਗੈਂਗਸਟਰ ਸੋਨੂੰ ਸਲੰਡਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਨੀਸ਼ ਨੇ ਪੁਲਿਸ ਨੂੰ ਦੱਸਿਆ ਕਿ ਸੋਨੂੰ ਸਲੰਡਰ ਦੀ ਉਹਨਾਂ ਨਾਲ ਪੁਰਾਣੀ ਰੰਜ਼ਿਸ਼ ਹੈ। ਉਹ ਐਤਵਾਰ ਰਾਤ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ। ਜਿਵੇਂ ਹੀ ਉਹ ਗੇਟ ਨੇੜੇ ਪਹੁੰਚਿਆ ਤਾਂ ਸੋਨੂੰ ਸਲੰਡਰ ਆਪਣੇ ਸਾਥੀਆਂ ਸਮੇਤ ਰਸਤੇ ਵਿਚ ਖੜ੍ਹਾ ਸੀ। ਮਨੀਸ਼ ਨੇ ਦੱਸਿਆ ਕਿ ਸੋਨੂੰ ਨੇ ਆਪਣੀ ਪਿਸਤੌਲ ਨਾਲ ਉਸ ਵੱਲ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਗੋਲੀਆਂ ਚਲਦੀਆਂ ਦੇਖ ਕੇ ਉਹ ਕਿਸੇ ਤਰ੍ਹਾਂ ਭੱਜਿਆ ਅਤੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਸੇ ਤਰਾਂ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਜਾ ਕੇ ਜਾਂਚ ਕੀਤੀ ਤਾਂ ਉੱਥੋਂ ਚਾਰ ਰੌਂਦ ਵੀ ਮਿਲੇ ਹਨ। ਇੰਸਪੈਕਟਰ ਪ੍ਰਨੀਤ ਸਿੰਘ ਨੇ ਦੱਸਿਆ ਕਿ ਮੁਲਜਮ ਸੋਨੂੰ ਸਲੰਡਰ ਦੇ ਖਿਲਾਫ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਉਣ ਦਾ ਵੀ ਮਾਮਲਾ ਦਰਜ ਹੈ। ਇਸ ਸਬੰਧੀ ਉਸ ਖ਼ਿਲਾਫ਼ ਛੇਹਰਟਾ ਥਾਣੇ ਵਿਚ ਜੁਲਾਈ 2020 ਵਿਚ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ।  ਛੇਹਰਟਾ ਪੁਲਿਸ ਨੇ ਸਾਲ 2020 ਵਿਚ ਵੀ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਵਿਚ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਸੀ।

Comment here