ਮੁਹਾਲੀ-ਸੀਆਈਏ ਮੁਹਾਲੀ ਦੀ ਟੀਮ ਨੂੰ ਅੱਜ ਵੱਡੀ ਸਫਲਤਾ ਹਾਸਲ ਹੋਈ, ਟੀਮ ਨੇ ਗੈਂਗਸਟਰ ਲਖਵੀਰ ਸਿੰਘ ਲੰਡੇ ਦੇ ਕਰੀਬੀ ਲਵਜੀਤ ਸਿੰਘ ਲਵ ਤੇ ਉਸ ਦੇ ਚਾਰ ਸਾਥੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਮੁਹਾਲੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਐੱਸਪੀ (ਦਿਹਾਤੀ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀਆਈਏ ਟੀਮ ਨੇ ਗੈਂਗਸਟਰ ਲਖਵੀਰ ਲੰਡੇ ਦੇ ਸਾਥੀ ਲਵਜੀਤ ਲਵ ਨੂੰ ਉਸ ਦੇ ਚਾਰ ਸਾਥੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਅਨਸਰਾਂ ਪਾਸੋਂ ਦੋ ਗੱਡੀਆਂ ਤੇ 7 ਪਿਸਤੌਲਾਂ ਸਮੇਤ 7 ਮੈਗਜ਼ੀਨ, 1 ਮੈਗਜ਼ੀਨ, ਏਕੇ 47, 45 ਦੇ ਕਾਰਤੂਸਾਂ ਨਾਲ ਕੁਝ ਕਰੰਸੀ ਬਰਾਮਦ ਕੀਤੀ ਹੈ। ਇਨ੍ਹਾਂ ਦੀ ਸ਼ਨਾਖ਼ਤ ਅਕਾਸ਼ਦੀਪ ਸਿੰਘ ਨਿਵਾਸੀ ਹਰੀ ਕੇ ਪੱਤਣ, ਗੁਰਜੰਟ ਸਿੰਘ ਪਿੰਡ ਸ਼ਾਹਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਰਮਵੀਰ ਸਿੰਘ ਪਿੰਡ ਗਹਿਲੇਵਾਲ ਜ਼ਿਲ੍ਹਾ ਲੁਧਿਆਣਾ ਤੇ ਸੁਨੀਲ ਬੱਚੀ ਨਿਵਾਸੀ ਹਿੰਮਤ ਨਗਰ ਸਮਰਾਲਾ ਦੇ ਤੌਰ ‘ਤੇ ਹੋਈ ਹੈ। ਗਿ੍ਫ਼ਤਾਰ ਅਨਸਰਾਂ ਨੇ ਮੰਨ ਲਿਆ ਹੈ ਕਿ ਵਾਰਦਾਤਾਂ ਕਰਨ ਲਈ ਇਨ੍ਹਾਂ ਨੂੰ ਲਖਬੀਰ ਲੰਡਾ ਹਥਿਆਰ ਮੁਹੱਈਆ ਕਰਵਾਉਂਦਾ ਸੀ। ਅਪ੍ਰੈਲ ਮਹੀਨੇ ਵਿਚ ਪਿੰਡ ਖਾਲੜਾ ਵਿਖੇ ਫਿਰੌਤੀ ਲੈਣ ਲਈ ਲੰਡੇ ਦੇ ਕਹਿਣ ‘ਤੇ ਗੋਲ਼ੀਆਂ ਚਲਾਈਆਂ ਸਨ ਤੇ ਪਿੰਡ ਦਿਆਲਪੁਰਾ ਸਮਰਾਲਾ ਵਿਖੇ ਫਿਰੌਤੀ ਲੈਣ ਲਈ ਗੋਲ਼ੀਆਂ ਚਲਾ ਕੇ ਆਏ ਸਨ। ਇਨ੍ਹਾਂ ਵਾਰਦਾਤਾਂ ਸਬੰਧੀ ਥਾਣਾ ਸਮਰਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਸਾਰੇ ਜਣਿਆਂ ‘ਤੇ ਪਹਿਲਾਂ ਹੀ ਕਈ ਕੇਸ ਦਰਜ ਹਨ।
ਗੈਂਗਸਟਰ ਲੰਡੇ ਦੇ ਪੰਜ ਸਾਥੀ ਹਥਿਆਰਾਂ ਸਣੇ ਕਾਬੂ


Comment here