ਅਪਰਾਧਸਿਆਸਤਖਬਰਾਂ

ਗੈਂਗਸਟਰ ਬੱਬਲੂ ਦਾ ਸਤਾਰਾਂ ਤੱਕ ਰਿਮਾਂਡ

ਬਟਾਲਾ-ਪੰਜਾਬ ਵਿਚ ਗੈਂਗਸਟਰਾਂ ਦਾ ਬੋਲਬਾਲਾ ਹੈ। ਗੈਂਗਸਟਰ ਬੱਬਲੂ ਅਤੇ ਪੰਜਾਬ ਪੁਲਸ ਵਿਚਾਲੇ ਹੋਏ ਮੁਕਾਬਲੇ ਦੀ ਵੀਡੀਓ ਸਾਹਮਣੇ ਆਈ ਹੈ। ਇਹ ਮੁਕਾਬਲਾ ਬੀਤੀ 8 ਅਕਤੂਬਰ ਨੂੰ ਬਟਾਲਾ ਵਿਖੇ ਹੋਇਆ ਸੀ। ਜਿਸ ਦੀ ਡਰੋਨ ਵੀਡੀਓ ਹੁਣ ਸਾਹਮਣੇ ਆਈ ਹੈ। ਇਸ ਐਨਕਾਊਂਟਰ ਦੌਰਾਨ ਪੁਲਸ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਖੇਤਾਂ ਵਿਚ ਲੁੱਕ ਕੇ ਬੈਠੇ ਗੈਂਗਸਟਰ ਬਬਲੂ ਨੂੰ ਕਾਬੂ ਕਰ ਲਿਆ ਸੀ। ਇਸ ਦੌਰਾਨ ਪੁਲਸ ਅਤੇ ਬੱਬਲੂ ਦਰਮਿਆਨ ਲਗਭਗ 60 ਤੋਂ ਵੱਧ ਰੌਂਦ ਫਾਇਰ ਹੋਏ ਸਨ। ਇਸ ਦੌਰਾਨ ਗੈਂਗਸਟਰ ਬੱਬਲੂ ਪੁਲਸ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਬੱਬਲੂ ਬਟਾਲਾ ਜ਼ਿਲ੍ਹੇ ਦੀ ਅਧੀਨ ਪੈਂਦੀ ਪੁਲਸ ਥਾਣਾ ਰੰਗੜ ਨੰਗਲ ਕੋਲ ਹੈ, ਜਿਸ ਦਾ ਅਦਾਲਤ ਨੇ 17 ਅਕਤੂਬਰ ਤੱਕ ਰਿਮਾਂਡ ਦਿੱਤਾ ਹੈ।
ਘਟਨਾ ਲੰਘੀ 8 ਅਕਤੂਬਰ ਦੀ ਹੈ। ਦਰਅਸਲ ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਜਾ ਵਿਚ ਪੰਜਾਬ ਪੁਲਸ ਦੇ ਜਵਾਨਾਂ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ ਹੋਈ ਸੀ। ਪੁਲਸ ਨਾਲ ਕਈ ਘੰਟੇ ਮੁਕਾਬਲੇ ਤੋਂ ਬਾਅਦ ਖੇਤਾਂ ’ਚ ਲੱਕ ਕੇ ਬੈਠੇ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ਸੀ। ਦਰਅਸਲ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਮਨਬੀਰ ਸਿੰਘ ਨੇ 8 ਅਕਤੂਬਰ ਦੀ ਸਵੇਰ ਅੱਡਾ ਅੰਮੋਨੰਗਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਬਬਲੂ ਨਾਮ ਦਾ ਗੈਂਗਸਟਰ ਅਤੇ ਨਸ਼ਾ ਤਸਕਰ ਆਪਣੀ ਪਤਨੀ ਸਮੇਤ ਬੱਚੇ ਕਿਤਾ ਜਾ ਰਿਹਾ ਸੀ ਪਰ ਪੁਲਸ ਨੂੰ ਦੇਖ ਕੇ ਅਚਾਨਕ ਪਿੱਛੇ ਮੁੜ ਗਿਆ ਜਿਸ ਤੋਂ ਬਾਅਦ ਪੁਲਸ ਨੇ ਉਸਦਾ ਪਿੱਛਾ ਕੀਤਾ। ਇਸ ਦੌਰਾਨ ਬਬਲੂ ਇਕ ਮੋਟਰ ’ਤੇ ਆਪਣਾ ਮੋਟਰਸਾਈਕਲ ਪਤਨੀ ਅਤੇ ਬੱਚੇ ਨੂੰ ਛੱਡ ਕੇ ਫ਼ਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਸ ਅਤੇ ਗੈਂਗਸਟਰ ਦਰਮਿਆਨ ਪਿੰਡ ਕੋਟਲਾ ਬੋਝਾ ਸਿੰਘ ਵਿਖੇ ਆਹਮੋ-ਸਾਹਮਣੇ ਫਾਇਰਿੰਗ ਹੋ ਗਈ।

Comment here