ਅਪਰਾਧਸਿਆਸਤਖਬਰਾਂ

ਗੈਂਗਸਟਰ ਬਿਸ਼ਨੋਈ ਦਾ ਪੰਜਾਬ ਪੁਲਸ ਨੂੰ ਮਿਲਿਆ ਟਰਾਂਜਿਟ ਰਿਮਾਂਡ

ਨਵੀਂ ਦਿੱਲੀ-ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਪੰਜਾਬ ਪੁਲਸ ਨੂੰ ਅੱਜ ਯਾਨੀ ਕਿ ਬੁੱਧਵਾਰ ਨੂੰ ਟਰਾਂਜਿਟ ਰਿਮਾਂਡ ਮਿਲਿਆ ਹੈ। ਪੰਜਾਬ ਦੇ ਮੁਕਤਸਰ ਸਾਹਿਬ ਦੀ ਪੁਲਸ ਲਾਰੈਂਸ ਨੂੰ ਲੈ ਕੇ ਰਵਾਨਾ ਹੋ ਗਈ ਹੈ। ਪੁਲਸ ਨੂੰ 24 ਘੰਟਿਆਂ ਦੇ ਅੰਦਰ ਬਿਸ਼ਨੋਈ ਨੂੰ ਕੋਰਟ ’ਚ ਪੇਸ਼ ਕਰਨਾ ਹੋਵੇਗਾ। 20 ਤਾਰੀਖ਼ ਨੂੰ ਪੰਜਾਬ ਪੁਲਸ ਲਾਰੈਂਸ ਨੂੰ ਵਾਪਸ ਦਿੱਲੀ ਲੈ ਕੇ ਆਵੇਗੀ।
ਦੱਸਣਯੋਗ ਹੈ ਕਿ ਬਿਸ਼ਨੋਈ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪੁੱਛ-ਗਿੱਛ ਲਈ ਹਿਰਾਸਤ ’ਚ ਲਿਆ ਸੀ। ਐਨਆਈਏ ਲਾਰੈਂਸ ਨੂੰ ਬਠਿੰਡਾ ਦੀ ਜੇਲ੍ਹ ’ਚੋਂ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਆਈ ਸੀ। ਐਨਆਈਏ ਨੇ ਬਿਸ਼ਨੋਈ ਨੂੰ ਯੂ. ਏ. ਪੀ. ਏ. (ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਹਿਰਾਸਤ ’ਚ ਲਿਆ ਸੀ। ਉਸੇ ਮਾਮਲੇ ’ਚ ਐਨਆਈਏ ਨੇ ਉਸ ਖਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਬਠਿੰਡਾ ਜੇਲ੍ਹ ’ਚੋਂ 10 ਦਿਨ ਦੇ ਰਿਮਾਂਡ ’ਤੇ ਲੈ ਕੇ ਆਈ ਸੀ। ਅਸਲ ’ਚ ਬਿਸ਼ਨੋਈ ਦੇ ਅੱਤਵਾਦ ਨਾਲ ਵੀ ਕੁਨੈਕਸ਼ਨ ਜੁੜ ਰਹੇ ਸਨ ਅਤੇ ਕਈ ਇਨਪੁਟ ਵੀ ਸਾਹਮਣੇ ਆ ਰਹੇ ਸਨ।

Comment here