ਬਠਿੰਡਾ- ਪੰਜਾਬ ਚੋਣਾਂ ਦੇ ਚਲਦਿਆਂ ਚੋਣ ਜ਼ਾਬਤਾ ਲੱਗ ਚੁੱਕਿਆ ਹੈ, ਪੁਲਸ ਪ੍ਰਸ਼ਾਸਨ ਪੂਰੀ ਚੌਕਸੀ ਵਰਤ ਰਿਹਾ ਹੈ, ਫਲੈਗ ਮਾਰਚ ਕੱਢੇ ਜਾ ਰਹੇ ਹਨ, ਨੀਮ ਸੁਰੱਖਿਆ ਬਲ ਵੀ ਤਾਇਨਾਤ ਹੋ ਰਹੇ ਹਨ, ਇਸ ਸਭ ਦੇ ਬਾਵਜੂਦ ਸੂਬੇ ਵਿੱਚ ਲਗਾਤਾਰ ਵੱਡੀਆਂ ਹਿੰਸਕ ਵਾਰਦਾਤਾਂ ਵਾਪਰ ਰਹੀਆਂ ਹਨ। ਅੱਜ ਬਠਿੰਡਾ ਜ਼ਿਲ੍ਹੇ ਵਿੱਚ ਗ਼ੈਂਗਵਾਰ ਦੀ ਘਟਨਾ ਵਾਪਰੀ, 2 ਵਿਅਕਤੀਆਂ ਦੀ ਮੌਤ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਗੈਂਗਸਟਰ ਤੇ ਸਮਾਜ ਸੇਵੀ ਰਹੇ ਕੁਲਬੀਰ ਸਿੰਘ ਨਰੂਆਣਾ਼ ਦੇ ਸਾਥੀ ਸਨ, ਜਿਸਦਾ ਪਿਛਲੇ ਸਾਲ ਕਤਲ ਹੋ ਗਿਆ ਸੀ। ਜ਼ਿਲ੍ਹੇ ਦੇ ਪਿੰਡ ਲਹਿਰਾਖਾਨਾ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਕੁਲਬੀਰ ਨਰੂਆਣਾ ਦੇ ਸਾਥੀਆਂ ਮਨਪ੍ਰੀਤ ਸਿੰਘ ਵਿੱਕੀ ਅਤੇ ਮਨਪ੍ਰੀਤ ਸਿੰਘ ਛੱਲਾ ਸਿੱਧੂ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਵਾਰਦਾਤ ਨੂੰ ਗੈਂਗਵਾਰ ਕਿਹਾ ਜਾ ਰਿਹਾ ਹੈ। ਉਧਰ, ਬਠਿੰਡਾ ਪੁਲਿਸ ਮੁਖੀ ਵੀ ਮੌਕੇ ‘ਤੇ ਪੁੱਜ ਗਏ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਇਲਾਕੇ ਵਿੱਚ ਘਟਨਾ ਤੋਂ ਬਾਅਦ ਸੋਗ ਤੇ ਦਹਿਸ਼ਤ ਦਾ ਮਹੌਲ ਹੈ।
ਗੈਂਗਸਟਰ ਨਰੂਆਣਾ ਦੇ ਦੋ ਸਾਥੀਆਂ ਦਾ ਕਤਲ

Comment here