ਅਪਰਾਧਸਿਆਸਤਖਬਰਾਂ

ਗੈਂਗਸਟਰ ਦੀਪੂ ਬਨੂੜ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ : ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੇ ਭਰਾ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਗੈਂਗਸਟਰ ਦੀਪੂ ਬਨੂੜ ਨੂੰ ਜ਼ਮਾਨਤ ਮਿਲ ਗਈ ਹੈ। ਦੀਪੂ ਦਾ 28 ਮਾਰਚ ਨੂੰ ਵਿਆਹ ਸੀ, ਜਿਸ ਕਾਰਨ ਆਪਣੇ ਵਿਆਹ ਲਈ ਕੋਰਟ ਨੇ ਉਸ ਨੂੰ ਇਕ ਦਿਨ ਦੀ ਜ਼ਮਾਨਤ ਦੇ ਦਿੱਤੀ। ਵਿਆਹ ਦੇ ਲਈ ਉਸ ਨੇ 2 ਦਿਨ ਦੀ ਜ਼ਮਾਨਤ ਮੰਗੀ ਸੀ ਪਰ ਕੋਰਟ ਨੇ ਉਸ ਨੂੰ ਕੇਵਲ ਇਕ ਦਿਨ ਦੀ ਜ਼ਮਾਨਤ ਮਨਜ਼ੂਰ ਕੀਤੀ ਹੈ। ਦੀਪੂ ਦੇ ਵਕੀਲ ਐਡਵੋਕੇਟ ਵਿਜੇ ਕੁਮਾਰ ਨੇ ਕਿਹਾ ਕਿ ਉਸ ਦੇ ਮੁਵੱਕਲ ਨੂੰ ਪੁਲਿਸ ਨੇ ਝੂਠੇ ਕੇਸ ਵਿਚ ਫਸਾਇਆ ਹੈ। ਉਹ ਲਗਪਗ ਦੋ ਸਾਲਾਂ ਤੋਂ ਜੇਲ੍ਹ ਵਿਚ ਹੈ, ਜਦਕਿ ਉਸ ਦਾ ਕੇਸ ਨਾਲ ਕੋਈ ਸਬੰਧ ਵੀ ਨਹੀਂ ਹੈ। ਐਡਵੋਕੇਟ ਵਿਜੇ ਨੇ ਕਿਹਾ ਕਿ ਉਸ ਦੇ ਮੁਵੱਕਲ ਦਾ ਜੇਲ੍ਹ ਵਿਚ ਵਿਹਾਰ ਠੀਕ ਹੈ, ਇਸ ਲਈ ਉਸ ਨੂੰ ਅੰਤਿ੍ਮ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ। ਪਿਛਲੇ ਸਾਲ ਵੀ ਕੋਰਟ ਨੇ ਦੀਪੂ ਦੇ ਭਰਾ ਦੇ ਵਿਆਹ ਲਈ ਉਸ ਨੂੰ 8 ਘੰਟੇ ਦੀ ਜ਼ਮਾਨਤ ਦਿੱਤੀ ਸੀ।

Comment here