ਮੋਗਾ– ਜ਼ਿਲੇ ਦੇ ਪਿੰਡ ਰੋਡੇ ਵਿੱਚ ‘ਵਾਰਸ ਪੰਜਾਬ ਦੇ’ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸੰਗਰੂਰ ਤੋਂ ਐਮ ਪੀ ਸਿਮਰਨਜੀਤ ਸਿੰਘ ਮਾਨ ਵੀ ਹਾਜ਼ਰ ਹੋਏ। ਐਮਪੀ ਮਾਨ ਨੇ ਸਟੇਜ ਤੋਂ ਬੋਲਦਿਆਂ ਗੈਂਗਸਟਰਾਂ ਨੂੰ ਸੱਦਾ ਦਿੱਤਾ। ਉਨ੍ਹਾਂ ਗੈਂਗਸਟਰਾਂ ਨੂੰ ਕਿਹਾ ਕਿ ਸਾਡੇ ਨਾਲ ਆ ਕੇ ਕੰਮ ਕਰੋ। ਮਾਨ ਨੇ ਕਿਹਾ ਕਿ ਆਉ ਗੈਂਗਸਟਰ ਪੁਣਾ ਛੱਡ ਕੇ ਕੌਮ ਲਈ ਕਰੀਏ। ਉਨ੍ਹਾਂ ਕਿਹਾ ਕਿ ਸਾਨੂੰ ਸਿੱਧੂ ਮੂਸੇਵਾਲਾ ਦੇ ਮਰਨ ਦਾ ਦੁੱਖ ਹੈ ਅਤੇ ਪੁਲਿਸ ਗੈਂਗਸਟਰਾਂ ਨੂੰ ਮਾਰ ਰਹੀ ਹੈ, ਉਹਦਾ ਵੀ ਸਾਨੂੰ ਦੁੱਖ ਹੈ। ਇਸ ਸਮਾਗਮ ਵਿੱਚ ਹੋਰ ਸਿੱਖ ਜੱਥੇਬੰਦੀਆਂ ਵੀ ਸ਼ਾਮਿਲ ਸਨ। ਸਮਾਗਮ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਦੀ ਹਮਾਇਤ ਕੀਤੀ। ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਗੈਂਗਸਟਰਾਂ ਨੂੰ ਜੁਰਮ ਦਾ ਰਾਹ ਛੱਡ ਕੇ ਨਾਲ ਆਉਣ ਦਾ ਸੱਦਾ ਦਿੱਤਾ।
Comment here