ਚੰਡੀਗੜ੍ਹ-ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਸਿਆਸਤਦਾਨਾਂ, ਕਲਾਕਾਰਾਂ ਤੇ ਵਪਾਰੀਆਂ ਨੂੰ ਲਗਤਾਰ ਧਮਕੀਆਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਪ੍ਰਸਿੱਧ ਗੀਤਕਾਰ ਜਾਨੀ ਨੂੰ ਪਿਛਲੇ ਕੁਝ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਇਸ ਸਬੰਧ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪੁਲਿਸ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਇਹ ਪੱਤਰ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਏਡੀਜੀਪੀ (ਸੁਰੱਖਿਆ) ਨੂੰ ਵੀ ਭੇਜਿਆ ਹੈ। 33 ਸਾਲਾ ਪੰਜਾਬੀ ਗੀਤਕਾਰ ਜਾਨੀ ਆਪਣੇ ਪਰਿਵਾਰ ਨਾਲ ਹੋਮਲੈਂਡ ਹਾਈਟਸ ਸੁਸਾਇਟੀ, ਸੈਕਟਰ-70, ਮੋਹਾਲੀ ਵਿਖੇ ਰਹਿੰਦਾ ਹੈ। ਇਸ ਚਿੱਠੀ ਵਿਚ ਲਿਖਿਆ ਹੈ ਕਿ ਉਨ੍ਹਾਂ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਮਾਨਸਿਕ ਤਣਾਅ ਵੱਧ ਰਿਹਾ ਹੈ। ਸੋ ਮੈਂ ਆਪਣੇ ਪਰਿਵਾਰ ਸਮੇਤ ਪੰਜਾਬ ਛੱਡ ਰਿਹਾ ਹਾਂ। ਗੀਤਕਾਰ ਜਾਨੀ ਨੇ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਤੋਂ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਹਾਦਸੇ ਸਮੇਂ ਜਾਨੀ ਅਤੇ ਉਸ ਦੇ ਦੋ ਦੋਸਤ ਸੈਕਟਰ-91 ਵੱਲ ਜਾ ਰਹੇ ਸਨ। ਜਦੋਂ ਉਹ ਸੈਕਟਰ-88 ਦੇ ਲਾਈਟ ਪੁਆਇੰਟ ‘ਤੇ ਪਹੁੰਚਿਆ ਤਾਂ ਇਕ ਫੋਰਡ ਫਿਗੋ ਕਾਰ ਚਾਲਕ ਨੇ ਉਸ ਦੀ ਫਾਰਚੂਨਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਫਾਰਚੂਨਰ ਸੜਕ ‘ਤੇ ਤਿੰਨ ਵਾਰ ਪਲਟ ਗਿਆ। ਫਾਰਚੂਨਰ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਤਿੰਨਾਂ ਦੀ ਜਾਨ ਬਚ ਗਈ। ਰਾਹਗੀਰਾਂ ਨੇ ਤਿੰਨਾਂ ਨੂੰ ਕਾਰ ‘ਚੋਂ ਬਾਹਰ ਕੱਢ ਲਿਆ, ਜਿਨ੍ਹਾਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੋਹਾਲੀ ‘ਚ ਜਾਨੀ ਦਾ ਕਾਰ ਹਾਦਸਾਗ੍ਰਸਤ ਹੋਇਆ ਸੀ। ਵਿਚਕਾਰ ਸੜਕ ’ਤੇ ਜਾਨੀ ਦੀ ਫਾਰਚੂਨਰ ਕਾਰ ਪਲਟ ਗਈ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਜਾਨੀ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਹਾਦਸੇ ਸਮੇਂ ਜਾਨੀ ਤੋਂ ਇਲਾਵਾ ਉਸ ਦੇ ਦੋ ਦੋਸਤ ਵੀ ਗੱਡੀ ਵਿੱਚ ਸਵਾਰ ਸਨ। ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਸਨ।
Comment here