ਅਪਰਾਧਖਬਰਾਂ

ਗੈਂਗਵਾਰ-ਵਿਰੋਧੀ ਗੈਂਗਸਟਰ ਜ਼ਖਮੀ, ਮਾਂ ਦੀ ਮੌਤ

ਅੰਮ੍ਰਿਤਸਰ – ਸਾਰੇ ਇਲਾਕੇ ਚ ਉਸ ਵਕਤ ਦਹਿਸ਼ਤ ਪੱਸਰ ਗਈ ਜਦ ਇੱਥੇ ਚੁਗਾਵਾਂ-ਅੰਮ੍ਰਿਤਸਰ ਰੋਡ ’ਤੇ ਗੈਂਗਸਟਰ ਗਗਨਦੀਪ ਸਿੰਘ ਉਰਫ ਗਗਨ ਕੌਲਾ ਦੇ ਘਰ ’ਚ ਵੜ ਕੇ ਉਸ ਦੇ ਸਾਥੀ ਰਹੇ ਤੇ ਹੁਣ ਵਿਰੋਧੀ ਬਣ ਚੁੱਕੇ ਗੈਂਗਸਟਰ ਗੋਪੀ ਮਾਹਲ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਨਾਲ ਗੈਂਗਸਟਰ ਗਗਨ ਦੀ ਮਾਂ ਪਰਮਜੀਤ ਕੌਰ (49) ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਦਕਿ ਗਗਨ ਜ਼ਖਮੀ ਹੋ ਗਿਆ।

ਘਟਨਾ ਬਾਰੇ ਪਤਾ ਲੱਗਦੇ ਹੀ ਥਾਣਾ ਇੰਚਾਰਜ ਕਪਿਲ ਕੌਸ਼ਲ ਪੁਲਿਸ ਟੀਮ ਸਮੇਤ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ’ਤੇ ਵਾਰਦਾਤ ਵਿਚ ਵਰਤਿਆ ਪਿਸਤੌਲ, ਮੈਗ਼ਜ਼ੀਨ ਬਰਾਮਦ ਕੀਤਾ ਹੈ। ਪੁਲਿਸ ਨੂੰ ਗੋਲੀਆਂ ਦੇ ਖੋਲ ਵੀ ਮਿਲੇ ਹਨ। ਇਥੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤਕ ਗੈਂਗਸਟਰ ਗੋਪੀ ਮਾਹਲ ਅਤੇ ਗੈਂਗਸਟਰ ਗਗਨਦੀਪ ਸਿੰਘ ਉਰਫ ਗਗਨ ਕੌਲਾ ’ਚ ਚੰਗੀ ਦੋਸਤੀ ਸੀ। ਫਿਰ ਦੋਵੇਂ ਅਪਰਾਧ ਦੀ ਦੁਨੀਆ ’ਚ ਚਲੇ ਗਏ। ਦੋਵਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਦੇ ਖ਼ਿਲਾਫ਼ ਦਰਜਨ ਭਰ ਮਾਮਲੇ ਦਰਜ ਹਨ। ਕੁਝ ਸਮਾਂ ਪਹਿਲਾਂ ਦੋਵੇਂ ਜ਼ਮਾਨਤ ’ਤੇ ਜੇਲ੍ਹ ’ਚ ਛੁੱਟੇ ਸਨ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਰੰਜਿਸ਼ ਸ਼ੁਰੂ ਹੋ ਗਈ। ਲੋਪੋਕੇ ਵਾਸੀ ਗੋਪੀ ਮਾਹਲ ਨੇ ਆਪਣੇ ਗੈਂਗ ਨਾਲ ਮਿਲ ਕੇ ਚੁਗਾਵਾਂ ਅੰਮ੍ਰਿਤਸਰ ਰੋਡ’ਤੇ ਰਹਿਣ ਵਾਲੇ ਗਗਨ ਦੀ ਹੱਤਿਆ ਦੀ ਯੋਜਨਾ ਬਣਾਈ। ਕੱਲ ਗੈਂਗਸਟਰ ਗਗਨ ਘਰ ਦੇ ਬਾਹਰ ਇਕ ਸਵਿਫਟ ਕਾਰ ਸਵਾਰ ਨਾਲ ਗੱਲ ਕਰ ਰਿਹਾ ਸੀ। ਇਸੇ ਦੌਰਾਨ ਗੈਂਗਸਟਰ ਗੋਪੀ ਮਾਹਲ ਆਪਣੇ ਚਾਰ ਸਾਥੀਆਂ ਨਾਲ ਵਰਨਾ ਕਾਰ ਵਿਚ ਗੋਪੀ ਦੇ ਘਰ ਆਇਆ। ਮੁਲਜ਼ਮਾਂ ਨੇ ਕਾਰ ’ਚੋਂ ਉੱਤਰ ਕੇ ਤਾਬਡ਼ਤੋਡ਼ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਚੱਲਦੀਆਂ ਦੇਖ ਗਗਨ ਦੇ ਘਰ ਅੰਦਰ ਆਪਣਾ ਪਿਸਤੌਲ ਲੈਣ ਦੌਡ਼ਿਆ। ਇਸੇ ਦੌਰਾਨ ਮੁਲਜ਼ਮਾਂ ਦੀਆਂ ਛੇ-ਸੱਤ ਗੋਲੀਆਂ ਗਗਨ ਨੂੰ ਲੱਗ ਚੁੱਕੀਆਂ ਸਨ। ਗੋਲੀਆਂ ਦੀ ਆਵਾਜ਼ ਸੁਣ ਕੇ ਗਗਨ ਦੀ ਮਾਂ ਪਰਮਜੀਤ ਕੌਰ ਬਾਹਰ ਆਈ ਤਾਂ ਉਸ ਨੂੰ ਵੀ ਗੋਲੀਆਂ ਲੱਗ ਗਈਆਂ ਅਤੇ ਉਹ ਜ਼ਮੀਨ ’ਤੇ ਡਿੱਗ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਗਗਨ ਦਾ ਭਰਾ ਹਰਮਨਦੀਪ ਸਿੰਘ ਨੇ ਆਪਣੇ ਪਿਸਤੌਲ ਨਾਲ ਜਵਾਬੀ ਫਾਇਰਿੰਗ ਕੀਤਾ ਤਾਂ ਮੁਲਜ਼ਮ ਆਪਣੀ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ ਪਰ ਤਦ ਤਕ ਪਰਮਜੀਤ ਕੌਰ ਦੀ ਮੌਤ ਹੋ ਚੁੱਕੀ ਸੀ। ਗਗਨ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

Comment here