ਅਪਰਾਧਖਬਰਾਂਦੁਨੀਆ

ਗੂਗਲ ਨੇ ਭਾਰਤ ’ਚ 93,550 ਸ਼ਿਕਾਇਤਾਂ ਵਾਲੀ ਸਮੱਗਰੀ ਹਟਾਈ

ਨਵੀਂ ਦਿੱਲੀ-ਬੀਤੇ ਦਿਨੀਂ ਗੂਗਲ ਨੇ ਮਾਹੀਨਾਵਾਰ ਪਾਰਦਰਸ਼ਤਾ ਰਿਪੋਰਟ ਜਨਤਕ ਕਰਦਿਆਂ ਕਿਹਾ ਕਿ ਅਗਸਤ ’ਚ ਉਸ ਨੂੰ ਖ਼ਪਤਕਾਰਾਂ ਵੱਲੋਂ 35,191 ਸ਼ਿਕਾਇਤਾਂ ਮਿਲੀਆਂ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਉਸ ਨੇ 93,550 ਸਮੱਗਰੀਆਂ ਹਟਾ ਦਿੱਤੀਆਂ। ਕੰਪਨੀ ਨੇ ਕਿਹਾ ਕਿ ਖ਼ਪਤਕਾਰਾਂ ਤੋਂ ਮਿਲੀਆਂ ਰਿਪੋਰਟਾਂ ਦੇ ਆਧਾਰ ’ਤੇ ਉਸ ਨੇ ਅਗਸਤ ’ਚ ਆਟੋਮੈਟਿਕ ਪਛਾਣ ਦੇ ਨਤੀਜੇ ਵਜੋਂ 6,51,933 ਸਮੱਗਰੀਆਂ ਹਟਾ ਦਿੱਤੀਆਂ। ਗੂਗਲ ਨੇ ਦੱਸਿਆ ਕਿ ਜੁਲਾਈ ’ਚ ਉਸ ਨੂੰ ਖ਼ਪਤਕਾਰਾਂ ਵੱਲੋਂ 36,934 ਸ਼ਿਕਾਇਤਾਂ ਮਿਲੀਆਂ ਸਨ। ਇਸ ਦੇ ਆਧਾਰ ’ਤੇ ਉਸ ਨੇ 95,680 ਸਮੱਗਰੀਆਂ ਹਟਾਈਆਂ ਸਨ। ਇਸ ਤੋਂ ਇਲਾਵਾ ਉਸ ਨੇ ਜੁਲਾਈ ’ਚ ਆਟੋਮੈਟਿਕ ਪਛਾਣ ਦੇ ਆਧਾਰ ’ਤੇ 5, 76,892 ਸਮੱਗਰੀਆਂ ਹਟਾਈਆਂ ਸਨ। ਅਮਰੀਕਾ ਸਥਿਤ ਕੰਪਨੀ ਨੇ ਭਾਰਤ ਦੇ ਆਈਟੀ ਨਿਯਮਾਂ ’ਤੇ ਅਮਲ ਤਹਿਤ ਇਹ ਜਾਣਕਾਰੀ ਜਨਤਕ ਕੀਤੀ ਹੈ।

Comment here