ਅਪਰਾਧਸਿਆਸਤਖਬਰਾਂਦੁਨੀਆ

ਗੂਗਲ ਨੇ ਜੈਸ਼-ਏ-ਮੁਹੰਮਦ ਦਾ ਐਪ ‘ਪਲੇ ਸਟੋਰ’ ਹਟਾਇਆ

ਵਾਸ਼ਿੰਗਟਨ- ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਵਿਦੇਸ਼ੀ ਅੱਤਵਾਦੀ ਸੰਗਠਨ ਵਜੋਂ ਮਾਨਤਾ ਦਿੱਤੀ ਸੀ। ਗੂਗਲ ਨੇ ਵੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ‘ਤੇ ਵੱਡੀ ਕਾਰਵਾਈ ਕੀਤੀ ਹੈ। ਇਸ ਕਾਰਵਾਈ ਦੇ ਤਹਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਐਪ ‘ਚੰਗੀਆਂ ਗੱਲਾਂ’ ਨੂੰ ਗੂਗਲ ਪਲੇ ਸਟੋਰ ਨੇ ਹਟਾ ਦਿੱਤਾ ਹੈ। ਇਕ ਮੀਡੀਆ ਰਿਪੋਰਟ ਵਿਚ ਖੁਲਾਸੇ ਦੇ ਬਾਅਦ ਗੂਗਲ ਨੇ ਇਹ ਕਾਰਵਾਈ ਕੀਤੀ। ਐਪ ਹਟਾਏ ਜਾਣ ਤੱਕ ਇਸ ਨੂੰ 5000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ। ਐਪ ਦੇ ਤਾਰ ਸਿੱਧੇ ਤੌਰ ‘ਤੇ ਮੁਖੀ ਮਸੂਦ ਅਜ਼ਹਰ ਨਾਲ ਜੁੜੇ ਸਨ। ਐਪ ਦੇ ਡਿਵੈਲਪਰ ਨੇ ਇਕ ਬਲਾਗ ਪੇਜ ਵੀ ਬਣਾਇਆ ਸੀ ਜੋ ਐਪ ਦੇ ਵੇਰਵੇ ਵਾਲੇ ਪੇਜ ਨਾਲ ਹਾਈਪਰਲਿੰਕ ਸੀ। ਇਸ ਪੇਜ ‘ਤੇ ਦੋ ਬਾਹਰੀ ਪੇਜ ਵੀ ਹਾਈਪਰਲਿੰਕ ਸਨ, ਜਿਸ ਵਿਚ ਮਸੂਦ ਅਜ਼ਹਰ ਦੇ ਸੰਦੇਸ਼ ਵਾਲੇ ਵੀਡੀਓ ਅਤੇ ਉਸ ਦੇ ਛੋਟੇ ਭਰਾ ਅਬਦੁੱਲ ਰੌਫ ਅਸਗਰ ਅਤੇ ਕਰੀਬੀ ਤਲਹਾ ਸੈਫ ਦੀ ਰਿਕਾਡਿੰਗ ਵੀ ਸੀ। ਇਸ ਵਿਚ ਇਕ ਪੇਜ ‘ਤੇ ਮਸੂਦ ਅਜ਼ਹਰ ਦੀਆਂ ਲਿਖੀਆਂ ਕਿਤਾਬਾਂ ਵੀ ਸਨ। ਮੀਡੀਆ ਰਿਪੋਰਟਾਂ ਵਿਚ ਇਸ ਗੱਲ ਦਾ ਖੁਲਾਸਾ ਹੋਣ ਦੇ ਬਾਅਦ ਗੂਗਲ ਨੇ ਇਸ ਨੂੰ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਹੈ।

Comment here