ਅਪਰਾਧਸਿਆਸਤਖਬਰਾਂ

ਗੂਗਲ ਐਨਸੀਐਲਏਟੀ ਫੈਸਲੇ ‘ਤੇ ਨਹੀਂ ਲੱਗੇਗੀ ਰੋਕ-ਸੁਪਰੀਮ ਕੋਰਟ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਗੂਗਲ ਦੇ ਖਿਲਾਫ ਐਨਸੀਐਲਏਟੀ ਫੈਸਲੇ ‘ਤੇ ਰੋਕ ਲਗਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ‘ਚ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ ਨੇ ਗੂਗਲ ‘ਤੇ ਐਂਡਰਾਇਡ ਸਿਸਟਮ ਅਤੇ ਪਲੇ ਸਟੋਰ ‘ਤੇ ਮਨਮਾਨੇ ਰਵੱਈਏ ਲਈ 1337.7 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ।
ਐਨਸੀਐਲਏਟੀ ਨੇ ਗੂਗਲ ਨੂੰ ਰਾਹਤ ਦੇਣ ਤੋਂ ਇਨਕਾਰ ਕੀਤਾ
ਸੀਸੀਆਈ ਦੇ ਇਸ ਫੈਸਲੇ ਨੂੰ ਐਨਸੀਐਲਏਟੀ ਵਿੱਚ ਚੁਣੌਤੀ ਦਿੱਤੀ ਸੀ, ਪਰ ਐਨਸੀਐਲਏਟੀ ਨੇ ਗੂਗਲ ਨੂੰ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜੁਰਮਾਨੇ ਦਾ 10 ਪ੍ਰਤੀਸ਼ਤ ਜਮ੍ਹਾ ਕਰਨ ਦੇ ਲਈ ਹੁਕਮ ਦਿੱਤੇ ਹਨ। ਹਾਲਾਂਕਿ ਐਨਸੀਐਲਏਟੀ ਨੇ ਗੂਗਲ ਦੀ ਅਪੀਲ ਨੂੰ ਸਵੀਕਾਰ ਕਰ ਲਈ ਹੈ। ਦਰਅਸਲ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਗੂਗਲ ਨੂੰ ਅਗਲੇ ਸੱਤ ਦਿਨਾਂ ਵਿੱਚ ਜੁਰਮਾਨੇ ਦੀ ਰਕਮ ਦਾ 10 ਪ੍ਰਤੀਸ਼ਤ ਜਮ੍ਹਾ ਕਰਨ ਦੇ ਹੁਮਕ ਦਿੱਤੇ ਹਨ ਅਤੇ ਐਨਸੀਐਲਏਟੀ ਨੂੰ 31 ਮਾਰਚ ਤੱਕ ਗੂਗਲ ਦੀ ਅਪੀਲ ‘ਤੇ ਫੈਸਲਾ ਕਰਨ ਲਈ ਕਿਹਾ।
ਮੁੜ ਪਟੀਸ਼ਨ ਦਾਇਰ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ
ਸੁਪਰੀਮ ਕੋਰਟ ਵੱਲੋਂ ਗੂਗਲ ਨੂੰ ਐਨਸੀਐਲਏਟੀ ਕੋਲ ਦੁਬਾਰਾ ਪਟੀਸ਼ਨ ਦਾਇਰ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਗੂਗਲ ‘ਤੇ ਜੁਰਮਾਨੇ ਦੇ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਜਾਣਨ ਵਾਲੇ ਇਸ ਨੂੰ ਵੱਡਾ ਫੈਸਲਾ ਦੱਸ ਰਹੇ ਹਨ। ਸੁਪਰੀਮ ਕੋਰਟ ‘ਚ ਇਸ ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਸੁਣਵਾਈ ‘ਤੇ ਹਨ। ਦੁਨੀਆ ਦੇਖਣਾ ਚਾਹੁੰਦੀ ਹੈ ਕਿ ਭਾਰਤ ਇੰਨੀ ਵੱਡੀ ਤਕਨੀਕੀ ਕੰਪਨੀ ਨਾਲ ਕਿਵੇਂ ਡੀਲ ਕਰਦਾ ਹੈ।
ਮਲਕੀਅਤ ਦੇ ਅਧਿਕਾਰਾਂ ਦਾ ਨਾਜਾਇਜ਼ ਫਾਇਦਾ ਚੁੱਕਣ ਦੇ ਇਲਜ਼ਾਮ
ਅਦਾਲਤ ਨੇ ਸੁਣਵਾਈ ਦੌਰਾਨ ਗੂਗਲ ਨੂੰ ਇਹ ਵੀ ਪੁੱਛਿਆ ਕਿ ਕੀ ਉਹ ਯੂਰਪ ਲਈ ਵੱਖਰੇ ਨਿਯਮ ਲਾਗੂ ਕਰਦੇ ਹਨ ਅਤੇ ਭਾਰਤ ਲਈ ਵੱਖਰੇ ਨਿਯਮ ਹਨ। ਗੂਗਲ ਨੇ ਕਿਹਾ ਸੀ ਕਿ ਜੇ ਭਾਰਤੀ ਐਪ ਡਿਵੈਲਪਰਾਂ ਨੂੰ ਕੰਪੀਟੀਸ਼ਨ ਕਮਿਸ਼ਨ ਦੇ ਹੁਕਮ ਦੀ ਪਾਲਣਾ ਕਰਦੇ ਹਨ ਤਾਂ ਉਨ੍ਹਾਂ ਨੂੰ ਐਂਡਰਾਇਡ ਸਿਸਟਮ ‘ਤੇ ਜ਼ਿਆਦਾ ਭੁਗਤਾਨ ਕਰਨਾ ਹੋਵੇਗਾ। ਗੂਗਲ ਐਂਡ੍ਰਾਇਡ ਦੇ ਮਾਲਕ ਅਤੇ ਕੰਪੀਟੀਸ਼ਨ ਕਮਿਸ਼ਨ ਨੇ ਪਾਇਆ ਸੀ ਕਿ ਗੂਗਲ ਕਾਰੋਬਾਰ ‘ਚ ਇਸ ਦਾ ਨਾਜਾਇਜ਼ ਫਾਇਦਾ ਚੁੱਕ ਰਿਹਾ ਹੈ।

Comment here