ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਗੁੱਡੂ ਤੇ ਦੀਪਕ ਨੇ ਚੜ੍ਹਤ ਸਿੰਘ ਦੀ ਮਦਦ ਨਾਲ ਕੀਤਾ ਸੀ ਰਾਕੇਟ ਹਮਲਾ

 ਮੁਲਜਮ਼ ਸੁਰਮੁਖ ਦੇ ਰਿਸ਼ਤੇਦਾਰ ਵੀ ਹਿਰਾਸਤ ਚ

ਮੋਹਾਲੀ- ਮੋਹਾਲੀ ਵਿਚਲੇ ਸਟੇਟ ਪੁਲਿਸ ਇੰਟੈਲੀਜੈਂਸ ਦੇ ਦਫ਼ਤਰ ਵਿਖੇ ਧਮਾਕਾ ਕਰਨ ਦੇ ਮਾਮਲੇ ਵਿਚ ਰਾਕੇਟ ਲਾਂਚਰ ਚਲਾਉਣ ਵਾਲੇ ਦੋਵਾਂ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੱਡੂ ਵਾਸੀ ਫੈਜਾਬਾਦ ਯੂ. ਪੀ. ਅਤੇ ਦੀਪਕ ਵਾਸੀ ਝੱਜਰ ਹਰਿਆਣਾ ਨੇ ਚੜ੍ਹਤ ਸਿੰਘ ਦੀ ਮਦਦ ਨਾਲ ਰਾਕੇਟ ਲਾਂਚਰ ਨਾਲ ਇੰਟੈਲੀਜੈਂਸ ਦੇ ਦਫ਼ਤਰ ‘ਤੇ ਹਮਲਾ ਕੀਤਾ ਸੀ । ਉਕਤ ਰਾਕੇਟ ਲਾਂਚਰ ਤਰਨਤਾਰਨ-ਪੱਟੀ ਰੋਡ ‘ਤੇ ਇਕ ਝਾੜੀਆਂ ਵਿਚੋਂ ਨਿਸ਼ਾਨ ਸਿੰਘ ਨੇ ਹਾਸਲ ਕੀਤਾ ਸੀ ਅਤੇ ਇਸ ਨੂੰ ਅੱਗੇ ਧਮਾਕਾ ਕਰਨ ਵਾਲਿਆਂ ਤੱਕ ਪਹੁੰਚਾਇਆ ਸੀ ।ਸੂਤਰਾਂ ਮੁਤਾਬਿਕ ਪੁਲਿਸ ਦੀ ਹੁਣ ਤੱਕ ਦੀ ਪੜਤਾਲ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਾਮਲੇ ‘ਚ ਗਿ੍ਫ਼ਤਾਰ ਜਗਦੀਪ ਸਿੰਘ ਕੰਗ, ਬਲਜਿੰਦਰ ਸਿੰਘ ਰੈਂਬੋ, ਅਨੰਤਦੀਪ ਸਿੰਘ  ਸੋਨੂੰ, ਕੰਵਰਜੀਤ ਸਿੰਘ ਅਤੇ ਬਲਜੀਤ ਕੌਰ ਸੁੱਖੀ ਨੂੰ ਇਸ ਗੱਲ ਦਾ ਬਿਲਕੁਲ ਇਲਮ ਨਹੀਂ ਸੀ ਕਿ ਚੜ੍ਹਤ ਸਿੰਘ ਅਤੇ ਉਸ ਦੇ 2 ਸਾਥੀ ਇੰਟੈਲੀਜੈਂਸ ਦੇ ਦਫ਼ਤਰ ‘ਤੇ ਹਮਲਾ ਕਰਨ ਵਾਲੇ ਹਨ । ਨਿਸ਼ਾਨ ਸਿੰਘ ਅਤੇ ਬਾਕੀ ਗਿ੍ਫ਼ਤਾਰ ਮੁਲਜ਼ਮ ਸਰਹੱਦੀ ਇਲਾਕੇ ਵਿਚ ਨਸ਼ਾ ਤਸਕਰੀ ਕਰਦੇ ਹਨ ਅਤੇ ਇਸੇ ਕਾਰਨ ਇਕ-ਦੂਜੇ ਨਾਲ ਇਨ੍ਹਾਂ ਦੀ ਸਾਂਝ ਹੈ । ਇਸੇ ਸਾਂਝ ਦੇ ਕਾਰਨ ਹੀ ਉਕਤ ਮੁਲਜ਼ਮਾਂ ਨੇ ਨਿਸ਼ਾਨ ਸਿੰਘ ਦੇ ਕਹਿਣ ‘ਤੇ ਹਮਲਾਵਰਾਂ ਨੂੰ ਪਨਾਹ ਦਿੱਤੀ ਸੀ ।ਸੂਤਰਾਂ ਤੋਂ ਇਸ ਗੱਲ ਦੀ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਰਾਕੇਟ ਲਾਂਚਰ ਸ਼ਾਇਦ ਸ੍ਰੀਨਗਰ ਦੇ ਰਸਤੇ ਰਾਹੀਂ ਪੰਜਾਬ ਵਿਚ ਆਇਆ ਹੋਵੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਰਾਕੇਟ ਲਾਂਚਰ ਰਸ਼ੀਆ ਦਾ ਬਣਿਆ ਹੋਇਆ ਹੈ ਅਤੇ ਇਹ ਕਈ ਸਾਲ ਪੁਰਾਣਾ ਹੈ । ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਉਕਤ ਰਾਕੇਟ ਲਾਂਚਰ ਕਿੱਥੋਂ ਅਤੇ ਕਿਹੜੇ ਰਸਤੇ ਪੰਜਾਬ ਆਇਆ ਸੀ । ਉਧਰ ਨਿਸ਼ਾਨ ਸਿੰਘ ਨੂੰ ਬਾਕੀ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਅਤੇ ਇਸ ਗੱਲ ਦੀ ਜਾਣਕਾਰੀ ਹਾਸਲ ਕੀਤੀ ਗਈ ਕਿ ਨਿਸ਼ਾਨ ਸਿੰਘ ਨੇ ਕਿਵੇਂ ਬਾਕੀ ਮੁਲਜ਼ਮਾਂ ਨੂੰ ਆਪਣੇ ਨਾਲ ਮਿਲਾ ਕੇ ਇਸ ਵਾਰਦਾਤ ਵਿਚ ਮਦਦ ਕਰਨ ਲਈ ਰਾਜੀ ਕੀਤਾ ਸੀ ।ਪੁਲਿਸ ਨੂੰ ਹਾਲੇ ਹੋਰ ਕਈ ਵਿਅਕਤੀਆਂ, ਜੋ ਕਿ ਸਰਹੱਦੀ ਇਲਾਕੇ ‘ਚ ਰਹਿੰਦੇ ਹਨ, ‘ਤੇ ਸ਼ੱਕ ਹੈ ਅਤੇ ਪੁਲਿਸ ਉਨ੍ਹਾਂ ਕੋਲੋਂ ਵੀ ਪੁੱਛਗਿੱਛ ਕਰ ਰਹੀ ਹੈ ।

ਆਈਈਡੀ ਬਰਾਮਦਗੀ ਲਈ ਸੁਰਮੁਖ ਸਿੰਘ ਦੇ ਰਿਸ਼ਤੇਦਾਰ ਹਿਰਾਸਤ ਚ

 ਪੰਜਾਬ ਨੂੰ ਦਹਿਲਾਉਣ ਦੇ ਮਨਸੂਬਿਆਂ ਦਾ ਪਤਾ ਲੱਗਣ ਤੋਂ ਬਾਅਦ ਵੀ ਪਾਕਿਸਤਾਨ ਤੋਂ ਭਾਰਤੀ ਪੁੱਜੀਆਂ ਦੋ ਆਈਈਡੀ (ਇੰਪ੍ਰੋਵਾਈਜ਼ਡ ਐਕਸਲੋਸਿਵ ਡਿਵਾਈਸ) ਨੂੰ ਐੱਸਟੀਐੱਫ ਬਰਾਮਦ ਨਹੀਂ ਕਰ ਸਕੀ ਹੈ। ਧਮਾਕਾਖੇਜ਼ ਪਦਾਰਥਾਂ ਨੂੰ ਬਰਾਮਦ ਕਰਨ ਲਈ ਐੱਸਟੀਐੱਫ ਨੇ ਜੇਲ੍ਹ ਤੋਂ ਲਿਆਂਦੇ ਗਏ  ਸੁਰਮੁਖ ਸਿੰਘ ਸਾਮੂ ਦੇ ਦਰਜਨ ਭਰ ਕਰੀਬੀ ਤੇ ਰਿਸ਼ਤੇਦਾਰ ਹਿਰਾਸਤ ਵਿਚ ਲਏ ਹਨ। ਪਤਾ ਲੱਗਾ ਹੈ ਕਿ ਘੰਟਿਆਂ ਦੀ ਪੁੱਛਗਿੱਛ ਦੇ ਬਾਵਜੂਦ ਵੀ ਸੁਰੱਖਿਆ ਏਜੰਸੀਆਂ ਸ਼ੱਕੀਆਂ, ਮੁਲਜ਼ਮ ਸੁਰਮੁਖ ਤੇ ਦਿਲਬਾਗ ਸਿੰਘ ਬਾਗੋ ਤੋਂ ਆਈਈਡੀ ਦਾ ਪਤਾ ਨਹੀਂ ਲਗਾ ਸਕੀਆਂ। ਅੰਮ੍ਰਿਤਸਰ ਤੋਂ ਐੱਸਟੀਐੱਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰਮੁਖ ਦੇ ਪਿੰਡ ਪੰਚੂ ਕਲਾਲ ਤੇ ਦਿਲਬਾਗ ਦੇ ਪਿੰਡ ਚੱਕ ਅੱਲਾ ਬਖ਼ਸ਼ ਵਿਚ ਪੁਲਿਸ ਦੀ ਤਿੱਖੀ ਨਜ਼ਰ ਹੈ। ਪੁਲਿਸ ਨੇ ਇਨ੍ਹਾਂ ਪਿੰਡਾਂ ਦੇ ਕੁਝ ਲੋਕਾਂ ਦੇ ਘਰਾਂ ਵਿਚ ਤਲਾਸ਼ੀ ਵੀ ਲਈ ਹੈ ਪਰ ਕੋਈ ਸੁਰਾਗ਼ ਨਹੀਂ ਮਿਲਿਆ। ਅਸਲ ਵਿਚ  ਸੁਰਮੁਖ ਸਿੰਘ ਐੱਸਟੀਐੱਫ ਦੀ ਪੁੱਛਗਿੱਛ ਵਿਚ ਸਵੀਕਾਰ ਕਰ ਚੁਕਾ ਹੈ ਕਿ ਪਾਕਿਸਤਾਨ ਵਿਚ ਬੈਠਾ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ਆਈਐੱਸਵਾਈਐੱਫ) ਦਾ ਆਗੂ ਲਖਬੀਰ ਰੋਡੇ ਉਸਦੇ ਨਾਲ ਟ੍ਰੇਨ ਉਡਾਉਣ ਦੀ ਸਾਜ਼ਿਸ਼ ਰਚ ਚੁੱਕਾ ਹੈ। ਰੋਡੇ ਦੇ ਇਸ਼ਾਰੇ ’ਤੇ ਪਾਕਿ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਛੇ ਆਈਈਡੀ ਡਰੋਨ ਰਾਹੀਂ ਭਾਰਤ ਭੇਜੀਆਂ ਸਨ। ਇਸੇ ਵਿਚੋਂ ਇਕ ਆਈਈਡੀ ਦਿਲਬਾਗ ਨੇ ਲੁਧਿਆਣਾ ਬੰਬ ਕਾਂਡ ਵਿਚ ਮਾਰੇ ਗਏ ਗਗਨਦੀਪ ਨੂੰ ਦਿੱਤੀ ਸੀ। ਤਿੰਨ ਆਈਈਡੀ ਐੱਸਟੀਐੱਫ ਬਰਾਮਦ ਕਰ ਚੁੱਕੀ ਹੈ ਤੇ ਦੋ ਦਾ ਹਾਲੇ ਤਕ ਕੁਝ ਪਤਾ ਨਹੀਂ ਲੱਗਾ।

ਸੁਰਮੁਖ ਦਾ ਕਸ਼ਮੀਰੀ ਜਿਹਾਦੀ ਸੰਗਠਨਾਂ ਨਾਲ ਵੀ ਸੰਪਰਕ

ਪੁਲਿਸ ਨੇ ਸ਼ੰਕਾ ਪ੍ਰਗਟਾਈ ਹੈ ਕਿ  ਸੁਰਮੁਖ ਸਿੰਘ ਜੰਮੂ-ਕਸ਼ਮੀਰ ਵਿਚ ਸਰਗਰਮ ਜਿਹਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਤੇ ਲਸ਼ਕਰ-ਏ-ਤੋਇਬਾ ਨਾਲ ਸੰਪਰਕ ’ਚ ਹਨ, ਕਿਉਂਕਿ ਆਈਈਡੀ ਟਿਕਾਣੇ ਲਗਾਉਣ ਬਦਲੇ ’ਚ ਮਿਲਣ ਵਾਲੀ ਪੇਮੈਂਟ ਦੇ ਤਾਰ ਜੰਮੂ-ਕਸ਼ਮੀਰ ਨਾਲ ਜੁਡ਼ ਰਹੇ ਹਨ। ਇਸ ’ਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ।

Comment here