ਸਰਦੀਆਂ ‘ਚ ਆਮ ਕਰਕੇ ਚਾਹ ਪੀਣ ਦੇ ਸ਼ੌਕੀਨ ਗੁੜ ਵਾਲੀ ਚਾਹ ਪੀਣਾ ਵਧੇਰੇ ਪਸੰਦ ਕਰਦੇ ਹਨ, ਪਰ ਕਿਸੇ ਵੀ ਚੀ਼ਜ਼ ਦੀ ਵਧੇਰੇ ਵਰਤੋਂ ਨੁਕਸਾਨਦਾਇਕ ਹੁੰਦੀ ਹੈ। ਗੁੜ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ। ਇਸ ਵਿਚ ਮੌਜੂਦ ਆਇਰਨ ਅਨੀਮੀਆ ਦੀ ਘਾਟ ਨੂੰ ਪੂਰਾ ਕਰਨ ‘ਚ ਮਦਦ ਕਰਦਾ ਹੈ ਪਰ ਬਹੁਤੀ ਵਰਤੋਂ ਨਾਲ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਦਿਨ ‘ਚ 4 ਕੱਪ ਤੋਂ ਜ਼ਿਆਦਾ ਗੁੜ ਵਾਲੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਗੈਸ ਹੋ ਸਕਦੀ ਹੈ। ਨਾਲ ਹੀ ਜੇਕਰ ਤੁਸੀਂ ਚਾਹ ‘ਚ ਨਵੇਂ ਗੁੜ ਦੀ ਵਰਤੋਂ ਕਰਦੇ ਹੋ ਤਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੀ ਸੰਭਾਵਨਾ ਵਧ ਜਾਂਦੀ ਹੈ। ਬਹੁਤ ਜ਼ਿਆਦਾ ਗੁੜ ਵਾਲੀ ਚਾਹ ਪੀਣ ਨਾਲ ਨੱਕ ‘ਚੋਂ ਖੂਨ ਨਿਕਲ ਸਕਦਾ ਹੈ ਕਿਉਂਕਿ ਇਸ ਦਾ ਅਸਰ ਗਰਮ ਹੁੰਦਾ ਹੈ। ਗੁੜ ‘ਚ ਕੈਲਰੀ ਜ਼ਿਆਦਾ ਮਾਤਰਾ ‘ਚ ਪਾਈ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਦਿਨ ਵੇਲੇ ਕਈ ਵਾਰ ਚਾਹ ਦਾ ਸੇਵਨ ਕਰਦੇ ਹੋ ਤਾਂ ਭਾਰ ਵਧਣ ਦਾ ਖਤਰਾ ਰਹਿੰਦਾ ਹੈ। 10 ਗ੍ਰਾਮ ਗੁੜ ‘ਚ 9.7 ਗ੍ਰਾਮ ਚੀਨੀ ਹੁੰਦੀ ਹੈ। ਇਸ ਲਈ ਬਹੁਤ ਜ਼ਿਆਦਾ ਗੁੜ ਵਾਲੀ ਚਾਹ ਪੀਣ ਨਾਲ ਸਰੀਰ ‘ਚ ਸ਼ੂਗਰ ਦੀ ਮਾਤਰਾ ਵਧ ਸਕਦੀ ਹੈ। ਕੋਸ਼ਿਸ਼ ਕਰੋ ਕਿ ਠੰਢੇ ਮੌਸਮ ‘ਚ 2-3 ਕੱਪ ਤੋਂ ਵੱਧ ਚਾਹ ਨਾ ਪੀਓ। ਜੇਕਰ ਤੁਹਾਨੂੰ ਗੁੜ ਵਾਲੀ ਚਾਹ ਪੀਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਤੇ ਇਸ ਤੋਂ ਬਚੋ।
ਗੁੜ ਵਾਲੀ ਚਾਹ ਪੀਣ ਦੇ ਸ਼ੌਕੀਨ ਜ਼ਰਾ ਸਾਵਧਾਨ

Comment here