ਅਜਬ ਗਜਬਅਪਰਾਧਖਬਰਾਂ

ਗੁਲਾਬ ਜਾਮੁਨ ਚ ਕਾਕਰੋਚ ਹੋਣ ਤੇ ਰੈਸਟੋਰੈਂਟ ਨੂੰ ਜੁਰਮਾਨਾ

ਬੰਗਲੌਰ-ਬੰਗਲੌਰ ਦੇ ਇੱਕ ਰੈਸਟੋਰੈਂਟ ਵਿੱਚ ਗੁਲਾਬ ਜਾਮੁਨ ਦੇ ਕਟੋਰੇ ਵਿੱਚ ਇੱਕ ਮਰਿਆ ਹੋਇਆ ਕਾਕਰੋਚ ਮਿਲਿਆ ਸੀ, ਇਸ ਤੇ ਰੈਸਟੋਰੈਂਟ ਨੂੰ ਗਾਹਕ ਨੂੰ 55 ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਪਵੇਗਾ। ਮਾਮਲਾ ਸਾਲ 2016 ਦਾ ਹੈ। ਇੱਕ ਗਾਹਕ ਨੇ ਗਾਂਧੀਨਗਰ ਖੇਤਰ ਦੇ ਇਕ ਹੋਟਲ ਵਿੱਚ ਗੁਲਾਬ ਜਾਮੁਨ ਦੇ ਕਟੋਰੇ ਆਰਡਰ ਕੀਤੇ ਸਨ, ਇਕ ਕਟੋਰੇ ਵਿੱਚ ਇੱਕ ਮਰਿਆ ਕਾਕਰੋਚ ਮਿਲਿਆ।ਗਾਹਕ ਨੇ ਇਸ ਦੀ ਵੀਡੀਓ ਬਣਾਈ, ਪਰ ਰੈਸਟੋਰੈਂਟ ਸਟਾਫ ਨੇ ਉਸ ਤੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਗਾਹਕ ਵੀਡੀਓ ਲੈਣ ਚ ਕਾਮਯਾਬ ਰਿਹਾ ਤੇ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਫਿਰ ਮਾਮਲਾ ਜ਼ਿਲ੍ਹਾ ਖਪਤਕਾਰ ਫੋਰਮ ਵਿੱਚ ਰੱਖਿਆ। ਕੋਰਟ ਰੈਸਟੋਰੈਂਟ ਦੇ ਮਾਲਕ ਨੂੰ ਨੋਟਿਸ ਜਾਰੀ ਕਰਦੀ ਰਹੀ ਪਰ ਉਸ ਨੇ ਦੋ ਸਾਲਾਂ ਤੱਕ ਨੋਟਿਸ ਦਾ ਜਵਾਬ ਨਹੀਂ ਦਿੱਤਾ, ਹੁਣ ਤਕਰੀਬਨ ਪੰਜ ਸਾਲ ਬਾਅਦ ਅਦਾਲਤ ਨੇ ਕਾਰਵਾਈ ਨਿਪਟਾਉੰਦਿਆਂ ਰੈਸਟੋਰੈਂਟ ਦੇ ਮਾਲਕ ਨੂੰ ਆਦੇਸ਼ ਦਿਤਾ ਹੈ ਕਿ ਉਹ ਪੀੜਤ ਗਾਹਕ ਨੂੰ 50,000 ਰੁਪਏ ਬਤੌਰ ਜੁਰਮਾਨਾ ਦੇਵੇ, ਪਰ ਹੋਟਲ ਨੇ ਇਸ ਆਦੇਸ਼ ਦੇ ਵਿਰੁੱਧ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਵਿੱਚ ਅਪੀਲ ਕੀਤੀ। ਅਤੇ ਦਾਅਵਾ ਕੀਤਾ ਕਿ ਉਹ ਆਪਣੇ ਵਿਰੁੱਧ ਕੇਸ ਬਾਰੇ ਨਹੀਂ ਜਾਣਦੇ ਸੀ ਅਤੇ ਜੁਰਾਨਾ ਕੀਤੇ  ਜਾਣ ਦੇ ਨੋਟਿਸ ਤੋਂ ਬਾਅਦ ਇਸ ਬਾਰੇ ਪਤਾ ਲੱਗਾ। ਪਰ ਇਸ ਕਮਿਸ਼ਨ ਨੇ ਵੀ ਹੋਟਲ ਨੂੰ ਕੋਈ ਰਾਹਤ ਨਹੀਂ ਦਿਤੀ ਤੇ ਹਰ ਹਾਲ ਜੁਰਮਾਨਾ ਦੇਣ ਦੇ ਆਦੇਸ਼ ਦੇ ਦਿਤੇ।

 

Comment here