ਧਰਮਸ਼ਾਲਾ (ਹਿਮਾਚਲ ਪ੍ਰਦੇਸ਼)-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਲੰਘੇ ਦਿਨ ਧਰਮਸ਼ਾਲਾ ਕਾਲਜ ਦੇ ਆਡੀਟੋਰੀਅਮ ਵਿੱਚ ਸਾਬਕਾ ਸੈਨਿਕ ਪ੍ਰਬੋਧਨ ਪ੍ਰੋਗਰਾਮ ਵਿੱਚ ਇਹ ਸਾਬਕਾ ਸੈਨਿਕਾਂ ਨੂੰ ਸ਼ਾਖਾ ਅਤੇ ਸਵੈਮ ਸੇਵਕ ਦਾ ਅਰਥ ਵੀ ਸਮਝਾਇਆ ਅਤੇ ਇਸ ਵਿੱਚ ਸ਼ਾਮਲ ਹੋ ਕੇ ਆਪਣੇ ਦਿਨ ਦਾ ਇੱਕ ਘੰਟਾ ਦੇਸ਼ ਅਤੇ ਸਮਾਜ ਲਈ ਦੇਣ ਦੀ ਗੱਲ ਕੀਤੀ। ਭਾਗਵਤ ਨੇ ਕਿਹਾ ਕਿ ਇਨਸਾਨ ਦਾ ਇਨਸਾਨ ਲਈ ਇਨਸਾਨ ਵਰਗਾ ਵਿਵਹਾਰ ਹੋਵੇ, ਉਹੀ ਹਿੰਦੂਤਵ ਹੈ। ਪਿਛਲੇ 40 ਹਜ਼ਾਰ ਸਾਲ ਪਹਿਲਾਂ ਤੋਂ ਸਾਡਾ ਇੱਕ ਡੀਐਨਏ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੂ ਸ਼ਬਦ ਦਾ ਪ੍ਰਯੋਗ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ।ਉਨ੍ਹਾਂ ਕਿਹਾ ਕਿ ਸੈਨਿਕਾਂ ਦੀ ਗਿਣਤੀ ਹਮੇਸ਼ਾ ਅੱਵਲ ਦਰਜੇ ਉਤੇ ਹੁੰਦੀ ਹੈ। ਸੈਨਿਕ ਜਿੱਥੇ ਵੀ ਰਹਿੰਦਾ ਹੈ, ਉਸ ਦਾ ਸਤਿਕਾਰ ਕੀਤਾ ਜਾਂਦਾ ਹੈ।ਸੈਨਿਕਾਂ ਦੇ ਸਨਮਾਨ ਲਈ ਆਰਐਸਐਸ ਦੀ ਵੱਖਰੀ ਕੌਂਸਲ ਹੈ। ਜਿਸ ਨੂੰ ਸਾਬਕਾ ਸੈਨਿਕ ਸੇਵਾ ਪ੍ਰੀਸ਼ਦ ਵਜੋਂ ਜਾਣਿਆ ਜਾਂਦਾ ਹੈ। ਉਸ ਕੌਂਸਲ ਅਧੀਨ ਅੱਜ ਸੈਂਕੜੇ ਸਾਬਕਾ ਸੈਨਿਕ ਸੇਵਾ ਕਰ ਰਹੇ ਹਨ।
Comment here