ਅਜਬ ਗਜਬਖਬਰਾਂਚਲੰਤ ਮਾਮਲੇ

ਗੁਰੂ ਨਾਨਕ ਦੀ ਆਤਮਾ ਹੋਣ ਦਾ ਦਾਅਵਾ ਕਰਨ ਵਾਲੇ ਦਾ ਕੇਸ ਹਾਈਕੋਰਟ ਪੁੱਜਾ

ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਕਈ ਵਾਰ ਬਹੁਤ ਹੀ ਦਿਲਚਸਪ ਅਤੇ ਵੱਖ-ਵੱਖ ਮਾਮਲੇ ਆਉਂਦੇ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਹਾਈ ਕੋਰਟ ਵਿੱਚ ਸਾਹਮਣੇ ਆਇਆ ਹੈ। ਜਿਥੇ ਕਾਂਗੜਾ ਦੇ ਸੰਜੇ ਰਾਏ ਦਾ ਦਾਅਵਾ ਹੈ ਕਿ ਉਸ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਆਤਮਾ ਹੈ। ਇਹ ਮਾਮਲਾ ਪਿਛਲੇ ਸਾਲ ਦਾ ਹੈ ਅਤੇ ਐਸਜੀਪੀਸੀ ਨੇ ਸੰਜੇ ਖ਼ਿਲਾਫ਼ ਅੰਮ੍ਰਿਤਸਰ ਵਿੱਚ ਧਾਰਾ 295ਏ ਤਹਿਤ ਐਫਆਈਆਰ ਦਰਜ ਕਰਵਾਈ ਸੀ।
ਹੇਠਲੀ ਅਦਾਲਤ ਨੇ ਸੰਜੇ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ ਸੰਜੇ ਦੇ ਵਕੀਲ ਨੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ। ਜਿੱਥੇ ਹਾਈਕੋਰਟ ਨੇ ਸੰਜੇ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਸੰਜੇ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਸੰਜੇ ਨੇ ਨਾ ਤਾਂ ਸਿੱਖ ਧਰਮ ਅਤੇ ਨਾ ਹੀ ਸਿੱਖਾਂ ਦੇ ਖਿਲਾਫ ਇੱਕ ਵੀ ਸ਼ਬਦ ਬੋਲਿਆ। ਇਸ ਲਈ ਉਸ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਨਹੀਂ ਬਣਾਇਆ ਜਾ ਸਕਦਾ। ਵਕੀਲ ਨੇ ਕਿਹਾ ਕਿ ਉਹ ਇੱਕ ਧਰਮ ਪ੍ਰਚਾਰਕ ਹੈ ਅਤੇ ਕਿਸੇ ਵੀ ਧਰਮ ਵਿਰੁੱਧ ਕੁਝ ਵੀ ਗਲਤ ਨਹੀਂ ਬੋਲਿਆ। ਇਸ ਆਧਾਰ ‘ਤੇ ਹਾਈਕੋਰਟ ਨੇ ਸੰਜੇ ਨੂੰ ਜ਼ਮਾਨਤ ਦੇ ਦਿੱਤੀ।
ਪਰ ਹਾਈਕੋਰਟ ਵਿੱਚ ਸ਼੍ਰੋਮਣੀ ਕਮੇਟੀ ਦੇ ਵਕੀਲ ਨੇ ਕਿਹਾ ਕਿ ਅਜਿਹੇ ਦਾਅਵੇ ਕਰਨਾ ਸਿੱਖਾਂ ਦੇ ਹੁਕਮਾਂ ਦੇ ਖਿਲਾਫ ਹੈ। ਇਸ ‘ਤੇ ਜਸਟਿਸ ਸੰਦੀਪ ਮੋਦਗਿਲ ਦੀ ਅਦਾਲਤ ਨੇ ਕਿਹਾ ਕਿ ਹੁਕਮਾਂ ਦਾ ਕਾਨੂੰਨੀ ਮਤਲਬ ਕੀ ਹੈ। ਇਸ ਦਾ ਕਾਨੂੰਨੀ ਹੱਕ ਕੀ ਹੈ? ਅਦਾਲਤ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣਾ ਚਾਹੁੰਦੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਅਦਾਲਤ ਦੀ ਸਹਾਇਤਾ ਲਈ ਐਡਵੋਕੇਟ ਬਲਜਿੰਦਰ ਸਿੰਘ ਸਰਾਂ ਨੂੰ ਐਮੀਕਸ ਕਿਊਰੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਹਾਈ ਕੋਰਟ ਵਿੱਚ ਮਾਮਲੇ ਦੀ ਅਗਲੀ ਸੁਣਵਾਈ 4 ਮਈ ਨੂੰ ਰੱਖੀ ਗਈ ਹੈ।

Comment here