ਸਿਆਸਤਖਬਰਾਂ

ਗੁਰੂ ਤੇਗ ਬਹਾਦਰ ਜੀ ਪ੍ਰਤੀ ਮੋਦੀ ਨੇ ਪ੍ਰਗਟਾਈ ਸ਼ਰਧਾ

ਨਵੀਂ ਦਿੱਲੀ-ਅੱਜ ਦੇਸ਼ ਭਰ ‘ਚ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ 400ਵਾਂ ਪ੍ਰਕਾਸ਼ ਪੂਰਬ ਮਨਾਇਆ ਜਾ ਰਿਹਾ ਹੈ। ਸਿੱਖ ਭਾਈਚਾਰਾ ਇਸ ਪੂਰਬ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਉਂਦਾ ਹੈ। ਗੁਰਦੁਆਰਿਆਂ ‘ਚ ਇਸ ਦਿਨ ਖੂਬ ਸਜਾਵਟ ਕੀਤੀ ਜਾਂਦੀ ਹੈ। ਗੁਰੂ ਤੇਗ ਬਹਾਦੁਰ ਸਿੱਖਾਂ ਦੇ 9ਵੇਂ ਗੁਰੂ ਸੀ। ਇਨ੍ਹਾਂ ਨੇ ਧਰਮ, ਮਨੁੱਖੀ ਮੁੱਲਾਂ, ਆਦਰਸ਼ਾਂ ਤੇ ਸਿਧਾਂਤਾਂ ਦੀ ਰੱਖਿਆ ਲਈ ਸ਼ਹਾਦਤ ਦਾ ਜਾਮ ਪੀਤਾ ਸੀ। ਗੁਰੂ ਤੇਗ ਬਹਾਦੁਰ ਦਾ ਜਨਮ ਵੈਸਾਖ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪੰਚਮੀ ਮਿਤੀ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਜਨਮ 18 ਅਪ੍ਰੈਲ, 1621 ਪੰਜਾਬ ਦੇ ਅੰਮ੍ਰਿਤਸਰ ‘ਚ ਹੋਇਆ ਸੀ। ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ ਹਨ। ਗੁਰੂ ਤੇਗ ਬਹਾਦੁਰ ਨੇ ਲੋਕਾਂ ਦੇ ਕਲਿਆਣ, ਆਰਥਿਕ ਤੇ ਅਧਿਆਤਮਕ ਉਦਾਰ ਲਈ ਕਈ ਕੰਮ ਕੀਤੇ। ਉਨ੍ਹਾਂ ਨੇ ਲੋਕਾਂ ਨੂੰ ਪ੍ਰੇਮ, ਏਕਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ।

ਲਾਲ ਕਿਲੇ ਤੇ ਹੋ ਰਿਹਾ ਹੈ ਸਮਾਗਮ

9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ ਤੇ ਦੇਸ਼ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਉਹਨਾਂ ਨੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ। ਪੀਐਮ ਮੋਦੀ ਨੇ ਆਪਣੇ ਸੰਬੋਧਨ ‘ਚ ਕਿਹਾ ਹੈ ਕਿ ਦੇਸ਼ ਗੁਰੂਆਂ ਦੇ ਆਦਰਸ਼ਾਂ ‘ਤੇ ਇਮਾਨਦਾਰੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਅਨੁਸਾਰ ਅੱਜ ਪੂਰਾ ਦੇਸ਼ ਇਸ ਤਿਉਹਾਰ ਨੂੰ ਮਨਾਉਣ ਇਕਜੁੱਟ ਹੋ ਕੇ ਆਇਆ ਹੈ, ਸਾਰੇ ਇੱਕੋ ਸੰਕਲਪ ਨਾਲ ਅੱਗੇ ਵਧ ਰਹੇ ਹਨ।  ਪ੍ਰਧਾਨ ਮੰਤਰੀ ਨੇ ਕਿਹਾ- ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮਹਾਨ ਸਮਾਗਮ ਵਿੱਚ ਤੁਹਾਡਾ ਸਾਰਿਆਂ ਦਾ ਦਿਲੋਂ ਸੁਆਗਤ ਕਰਦਾ ਹਾਂ। ਹੁਣ ਸ਼ਬਦ ਕੀਰਤਨ ਸੁਣ ਕੇ ਜੋ ਸਕੂਨ ਮਿਲਿਆ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਅੱਜ ਮੈਨੂੰ ਗੁਰੂ ਜੀ ਨੂੰ ਸਮਰਪਿਤ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਇਸ ਨੂੰ ਸਾਡੇ ਗੁਰੂਆਂ ਦੀ ਵਿਸ਼ੇਸ਼ ਕਿਰਪਾ ਸਮਝਦਾ ਹਾਂ। ਸਾਰੇ ਗੁਰੂਆਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪ੍ਰਕਾਸ਼ ਪੁਰਬ ਦੇ ਤਿਉਹਾਰ ‘ਤੇ ਸਭ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਗਿਆਨ ਅਤੇ ਅਧਿਆਤਮਿਕਤਾ ਦੇ ਨਾਲ-ਨਾਲ ਸਮਾਜ ਅਤੇ ਸੱਭਿਆਚਾਰ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੈ। ਭਾਰਤ ਦੀ ਧਰਤੀ ਵਿਰਾਸਤ ਨਹੀਂ ਸਗੋਂ ਪਰੰਪਰਾ ਹੈ। ਭਾਰਤ ਦੀ ਧਰਤੀ ਇੱਕ ਮਹਾਨ ਆਤਮਾ ਹੈ। ਇਹ ਦਿਨ ਦੁਖੀਆਂ ਨੂੰ ਹਰਨ ਵਾਲਾ ਹੈ। ਗੁਰੂ ਸਾਹਿਬਾਨ ਨੇ ਇਸ ਪਰੰਪਰਾ ਨੂੰ ਅੱਗੇ ਤੋਰਿਆ ਹੈ।

ਸਿੱਖ ਗੁਰੂਆਂ ਦੀ ਕੁਰਬਾਨੀ ਨੇ ਭਾਰਤ ਦੀ ਆਜ਼ਾਦੀ ਦਾ ਬੀਜ ਬੋਇਆ- ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਸਿੱਖ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਮਹਾਨ ਕੁਰਬਾਨੀਆਂ ਨੇ ਭਾਰਤ ਦੀ ਆਜ਼ਾਦੀ ਦਾ ਬੀਜ ਬੀਜਿਆ। ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ: “ਮੈਂ ਬਿਨਾਂ ਕਿਸੇ ਝਿਜਕ ਦੇ ਕਹਿਣਾ ਚਾਹੁੰਦਾ ਹਾਂ ਕਿ ਇਹ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਮਹਾਨ ਕੁਰਬਾਨੀਆਂ ਦੇ ਕਾਰਨ ਹੀ ਆਜ਼ਾਦੀ ਝਿਣਗ ਲੱਗੀ, ਭਾਰਤ ਨੂੰ ਬਾਅਦ ਵਿੱਚ ਆਜ਼ਾਦੀ ਮਿਲ ਸਕੀ ਅਤੇ ਦੇਸ਼ ਹੁਣ ਆਜ਼ਾਦੀ ਦੇ 75ਵੇਂ ਸਾਲ ‘ਤੇ ਹੈ।” ਸਿੱਖ ਗੁਰੂ ਦੀ 400ਵੀਂ ਜਯੰਤੀ ਦੇ ਮੌਕੇ ‘ਤੇ ਲਾਲ ਕਿਲ੍ਹੇ ‘ਤੇ ਦੋ-ਰੋਜ਼ਾ ਸਮਾਰੋਹ ਦਾ ਉਦਘਾਟਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਅਤੇ ਹੋਰ ਹਿੰਦੂਆਂ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਿਨ੍ਹਾਂ ‘ਤੇ ਤਤਕਾਲੀ ਮੁਗਲ ਸ਼ਾਸਕਾਂ ਨੇ ਜ਼ੁਲਮ ਕੀਤੇ ਸਨ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਗੁਰੂਆਂ ਪ੍ਰਤੀ ਦੇਸ਼ ਦੇ ਹਰ ਸਿੱਖ ਤੇ ਹਿੰਦੂ ਦੇ ਮਨ ਵਿੱਚ ਸਨਮਾਨ ਹੈ। ਲਾਲ ਕਿਲ੍ਹੇ ਤੇ ਹੋ ਰਹੇ ਸਮਾਗਮ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੇਸ਼ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਸਿੱਖ ਗੁਰੂ ਦੀਆਂ ਮਹਾਨ ਕੁਰਬਾਨੀਆਂ ਤੋਂ ਪ੍ਰਭਾਵਿਤ ਨਾ ਹੋਇਆ ਹੋਵੇ। ਸ਼ਾਹ ਨੇ ਕਿਹਾ ਕਿ “ਜਦੋਂ ਕਸ਼ਮੀਰੀ ਪੰਡਤਾਂ ਨੇ ਉਸ ਕੋਲ ਪਹੁੰਚ ਕੀਤੀ, ਤਾਂ ਉਹ (ਮੁਗਲ ਬਾਦਸ਼ਾਹ) ਔਰੰਗਜ਼ੇਬ ਵਿਰੁੱਧ ਲੜਾਈ ਵਿਚ ਸ਼ਾਮਲ ਹੋ ਗਿਆ। ਉਸ ਨੇ ਕਿਹਾ, ‘ਜਾਓ ਔਰੰਗਜ਼ੇਬ ਨੂੰ ਕਹੋ ਕਿ ਜੇਕਰ ਉਹ ਮੇਰਾ ਧਰਮ ਪਰਿਵਰਤਨ ਕਰ ਸਕਦਾ ਹੈ, ਤਾਂ ਉਹ ਬਾਕੀ ਦੇ ਦੇਸ਼ ਨੂੰ ਬਦਲ ਸਕਦਾ ਹੈ’ ਗ੍ਰਹਿ ਮੰਤਰੀ ਨੇ ਕਿਹਾ ਕਿ ਲਾਲ ਕਿਲ੍ਹੇ ‘ਤੇ ਸਮਾਗਮ ਦਾ ਆਯੋਜਨ ਗੁਰੂ ਤੇਗ ਬਹਾਦਰ ਨੂੰ ਇੱਕ ਢੁਕਵੀਂ ਸ਼ਰਧਾਂਜਲੀ ਸੀ ਕਿਉਂਕਿ ਔਰੰਗਜ਼ੇਬ ਦੁਆਰਾ “ਇਥੋਂ ਮੌਤ ਦਾ ਵਾਰੰਟ ਜਾਰੀ ਕੀਤਾ ਗਿਆ ਸੀ” ਅਤੇ ਗੂਰੂ ਸਾਹਿਬ ਨੂੰ ਉਸ ਥਾਂ ਦੇ ਨੇੜੇ ਸ਼ਹੀਦ ਕੀਤਾ ਗਿਆ ,ਜਿੱਥੇ ਹੁਣ ਇੱਕ ਗੁਰਦੁਆਰਾ ਹੈ। ਸ਼ਾਹ ਨੇ ਕਿਹਾ, “ਜਿਸ ਥਾਂ ਤੋਂ ਉਨ੍ਹਾਂ ਦੀ ਫਾਂਸੀ ਦਾ ਹੁਕਮ ਸੁਣਾਇਆ ਗਿਆ ਸੀ, ਉਹ ਥਾਂ ਹੈ ਜਿੱਥੇ ਇਸ ਸਰਕਾਰ ਨੇ ਪ੍ਰਕਾਸ਼ ਪੁਰਬ ਮਨਾਉਣ ਲਈ ਚੁਣਿਆ ਹੈ,” ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਸਭ ਤੋਂ ਖੁਸ਼ਕਿਸਮਤ ਪ੍ਰਧਾਨ ਮੰਤਰੀ ਹਨ ਕਿਉਂਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ, “ਬੜੇ ਜੋਸ਼ ਅਤੇ ਸਮਰਪਣ ਨਾਲ, ਪ੍ਰਧਾਨ ਮੰਤਰੀ ਸਿੱਖ ਗੁਰੂਆਂ ਦੇ ਵਿਸ਼ਵਾਸ, ਕੁਰਬਾਨੀ ਅਤੇ ਦਲੇਰੀ ਦੇ ਸੰਦੇਸ਼ ਨੂੰ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਲੈ ਕੇ ਜਾ ਰਹੇ ਹਨ।” ਸ਼ਾਹ ਨੇ ਸਮਾਗਮ ਵਿੱਚ “ਸ੍ਰੀ ਗੁਰੂ ਤੇਗ ਬਹਾਦਰ ਦਾ ਜੀਵਨ ਅਤੇ ਕੁਰਬਾਨੀ” ਸਿਰਲੇਖ ਵਾਲੇ ਮਲਟੀਮੀਡੀਆ ਸ਼ੋਅ ਦਾ ਉਦਘਾਟਨ ਕੀਤਾ। ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਦਰਸਾਉਂਦਾ 15 ਮਿੰਟ ਦਾ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ। ਸ਼ਬਦ ਕੀਰਤਨ ਵਿੱਚ 400 ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਲਾਲ ਕਿਲਾ ਸਮਾਗਮ ਲਈ ਢੁਕਵਾਂ ਸਥਾਨ ਸੀ। ਉਨ੍ਹਾਂ ਨੇ ਕਿਹਾ ਕਿ “ਲਾਲ ਕਿਲਾ ਸਿਰਫ 15 ਅਗਸਤ ਦਾ ਨਹੀਂ, ਹਰ ਜਗ੍ਹਾ ਦਾ ਮਹੱਤਵ ਹੈ। ਅਸੀਂ ਯੋਗ ਦਿਵਸ ਮਨਾਉਣ ਲਈ ਪ੍ਰਸਿੱਧ ਸਥਾਨਾਂ ਨੂੰ ਚੁਣਿਆ ਹੈ…” ਸੱਭਿਆਚਾਰਕ ਮੰਤਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਸਮਾਗਮ ਦਾ ਆਯੋਜਨ ਕਰ ਰਿਹਾ ਹੈ। ਰਾਸ਼ਟਰੀ ਸਮਾਰਕ ਅਥਾਰਟੀ ਦੇ ਚੇਅਰਪਰਸਨ ਤਰੁਣ ਵਿਜੇ ਨੇ ਕਿਹਾ ਕਿ ਲਾਲ ਕਿਲੇ ‘ਤੇ ਸਮਾਗਮ ਦਾ ਆਯੋਜਨ “ਸਿੱਖ ਗੁਰੂ ਦੀ ਮਹਾਨ ਕੁਰਬਾਨੀ ਨੂੰ ਸਰਕਾਰ ਦੀ ਪ੍ਰਤੀਕਾਤਮਕ ਸ਼ਰਧਾਂਜਲੀ ਸੀ।”

ਭਗਵੰਤ ਮਾਨ ਨੇ ਨਾਭਾ ਸਾਹਿਬ ਚ ਟੇਕਿਆ ਮੱਥਾ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਪਟਿਆਲਾ ਰੋਡ, ਜ਼ੀਰਕਪੁਰ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਇਸ ਮੌਕੇ ਸੀਐਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਇਸ ਮੌਕੇ ਸੰਗਤਾਂ ਨੇ ਮੁੱਖ ਮੰਤਰੀ ਨਾਲ ਫੋਟੋ ਖਿਚਵਾਈਆਂ।

Comment here