ਅਪਰਾਧਸਿਆਸਤਖਬਰਾਂ

ਗੁਰਵਿੰਦਰ ਬਾਬਾ ਦੇ ਘਰ ਐੱਨਆਈਏ ਟੀਮ ਨੇ ਮਾਰਿਆ ਛਾਪਾ

ਗੁਰਦਾਸਪੁਰ-ਅਪਰਾਧਿਕ ਵਾਰਦਾਤਾਂ ਵਿਚ ਸ਼ਾਮਲ ਗੁਰਵਿੰਦਰ ਸਿੰਘ ਬਾਬਾ ਦੇ ਘਰ ਅੱਜ ਤੜਕਸਾਰ ਦਿੱਲੀ ਤੋਂ ਆਈ ਐੱਨਆਈਏ ਦੀ ਇਕ ਟੀਮ ਨੇ ਛਾਪੇਮਾਰੀ ਕੀਤੀ। ਇਸ ਐਨਆਈਏ ਟੀਮ ਦੀ ਅਗਵਾਈ ਇਕ ਡੀਐੱਸਪੀ ਰੈਂਕ ਦਾ ਅਧਿਕਾਰੀ ਕਰ ਰਿਹਾ ਸੀ। ਐਨਆਈਏ ਦੀ ਟੀਮ ਦੇ ਅਧਿਕਾਰੀਆਂ ਵੱਲੋਂ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸੂਤਰਾਂ ਤੋਂ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਕਰਨਾਲ ਪੁਲੀਸ ਦੀ ਹਿਰਾਸਤ ਵਿਚ ਹੈ। ਤਫ਼ਤੀਸ਼ ਦੇ ਚੱਲਦਿਆਂ ਐਨਆਈਏ ਦੀ ਇਕ ਟੀਮ ਨੇ ਅੱਜ ਉਸ ਦੇ ਪਿੰਡ ਪੀਰਾਂਬਾਗ ਵਿਖੇ ਪਹੁੰਚ ਕੇ ਉਸ ਦੇ ਘਰ ਛਾਪਾ ਮਾਰਿਆ। ਘਰ ਵਿੱਚ ਉਸ ਦੀ ਬਜ਼ੁਰਗ ਮਾਤਾ ਹੀ ਮੌਜੂਦ ਸੀ। ਟੀਮ ਦੇ ਮੈਂਬਰਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਕਬਜ਼ੇ ਵਿੱਚ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਟੀਮ ਨੂੰ ਹੋਰ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ।

Comment here