ਅਪਰਾਧਖਬਰਾਂ

ਗੁਰਬਾਣੀ ਦੇ ਵਾਕ ਲਿਖ ਤੇ ਤਵੀਤ ਬਣਾਉਂਦੇ ਸੀ, ਕਨੂੰਨੀ ਸ਼ਿਕੰਜੇ ਚ ਅੜੇ

ਫਿਰੋਜ਼ਪੁਰ– ਸਿੱਖ ਭਾਈਚਾਰੇ ਦੇ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਲੋਕਾਂ ਨੂੰ ਹਮੇਸ਼ਾਂ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ਼ ਤੋਂ ਦੂਰ ਰਹਿ ਕੇ ਤਰਕ ਆਧਾਰਿਤ ਜ਼ਿੰਦਗੀ ਜਿਉਣ ਲਈ ਪ੍ਰੇਰਿਆ ਹੈ ,ਉਸੇ ਗੁਰੂ ਦੀ ਬਾਣੀ ਨੂੰ ਵਪਾਰ ਬਣਾ ਕੇ ਕੁੱਝ ਲੋਕ ਨਾ ਸਿਰਫ ਆਪਣੀਆਂ ਦੁਕਾਨਦਾਰੀਆਂ ਚਮਕਾ ਰਹੇ ਹਨ, ਸਗੋਂ ਗੁਰੂ ਦੀ ਬੇਅਦਬੀ ਵੀ ਕਰ ਰਹੇ ਹਨ। ਇਕ ਮਾਮਲਾ ਫਿਰੋਜ਼ਪੁਰ ਵਿਖੇ ਉਸ ਵੇਲੇ ਸਾਹਮਣੇ ਆਇਆ ਜਦੋਂ ਗੁਰੂ ਦੀ ਬਾਣੀ ਦੇ ਸ਼ਬਦ ਕਾਗਜ਼ ਉਪਰ ਲਿਖ ਕੇ , ਉੱਤੇ ਮੌਲੀ ਬੰਨ੍ਹ ਕੇ ਤਵੀਤ ਬਣਾ ਕੇ ਲੋਕਾਂ ਨੂੰ ਦੇਣ ਅਤੇ ਹੋਰ ਤਰੀਕਿਆਂ ਨਾਲ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਫਿਰੋਜ਼ਪੁਰ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਲਖਵੀਰ ਸਿੰਘ ਵਾਸੀ ਪਿੰਡ ਮਹਾਲਮ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦੀ ਰਜਵੰਤ ਕੌਰ ਨਾਂ ਦੀ ਇਕ ਔਰਤ ਧਾਗੇ ਤਵੀਤ ਦੇਣ ਦਾ ਕੰਮ ਕਰਦੀ ਹੈ। ਉਸ ਕੋਲ ਇਲਾਕੇ ਤੋਂ ਅਤੇ ਆਸੇ ਪਾਸੇ ਤੋਂ ਜਿਹੜੇ ਵੀ ਲੋਕ ਆਉਂਦੇ ਹਨ ਰਜਵੰਤ ਕੌਰ ਉਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਦੇ ਸਰੂਪ ਅੱਗੇ ਲੰਮਾ ਪਾ ਕੇ ਮੱਥਾ ਟਿਕਾਉਂਦੀ ਹੈ, ਉਨ੍ਹਾਂ ਦੀ ਪਿੱਠ ’ਤੇ ਥਾਪੜਾ ਦਿੰਦੀ ਹੈ ਕਿ ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ। ਬਰਾਬਰ ਕੁਰਸੀ ’ਤੇ ਗੱਦੀ ਲਗਾ ਕੇ ਬੈਠਦੀ ਹੈ ਤੇ ਕਾਗਜ਼ ’ਤੇ ਗੁਰੂ ਸਾਹਿਬ ਦੀ ਬਾਣੀ ਦੇ ਸ਼ਬਦ ਲਿਖ ਕੇ ਉਸ ਉਪਰ ਮੌਲੀ ਬੰਨ ਕੇ ਤਵੀਤ ਬਣਾ ਕੇ ਦਿੰਦੀ ਹੈ। ਅਜਿਹਾ ਕਰਕੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਪੁਲਿਸ ਨੇ ਜਾਂਚ ਕੀਤੀ ਤਾਂ ਦੋਸ਼ ਸਹੀ ਪਾਏ ਗਏ, ਇਸ ਮਗਰੋਂ ਮੁਲਜ਼ਮ ਰਾਜਵੰਤ ਕੌਰ, ਸਵਰਨ ਸਿੰਘ ਅਤੇ ਜੈਮਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਨੂੰ ਧਰਮ ਦੇ ਨਾਮ ਤੇ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦਾ ਮਸ਼ਵਰਾ ਦਿੱਤਾ ਹੈ।

Comment here