ਨਵੀਂ ਦਿੱਲੀ– ਦਿੱਲੀ ਸਰਕਾਰ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰੇਟ ਵੱਲੋਂ ਆਯੋਜਿਤ ਗੁਰਬਾਣੀ ਅਤੇ ਗੁਰਮੁਖੀ ਦੀ ਪ੍ਰੀਖਿਆ ਵਿਚ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ਉਤੇ ਲਿਖਤ ਗੁਰਬਾਣੀ ਨਹੀਂ ਪੜ੍ਹ ਸਕੇ। ਸਿਰਸਾ ਨੇ ਗੁਰਮੁਖੀ ਵਿੱਚ ਆਪਣੀ ਪਸੰਦ ਦੇ ਕੁੱਲ 46 ਸ਼ਬਦ ਲਿਖੇ ਸਨ, ਜਿਨ੍ਹਾਂ ਵਿੱਚੋਂ 27 ਵੀ ਅਸ਼ੁੱਧ ਨਿਕਲੇ। ਸਿਰਸਾ ਨੂੰ ਡੀਐਸਜੀਐਮਸੀ ਐਕਟ ਦੀ ਧਾਰਾ 10 ਵਿੱਚ ਕਮੇਟੀ ਮੈਂਬਰ ਬਣਨ ਦੀ ਯੋਗਤਾ ਪੂਰੀ ਨਾ ਕਰਨ ਦੇ ਲਈ ਅਯੋਗ ਠਹਿਰਾਇਆ ਗਿਆ। ਪੂਰੇ ਘਟਨਾਕ੍ਰਮ ਦੀ ਲਾਈਵ ਵੀਡੀਓ ਰਿਕਾਰਡ ਵੀ ਕੀਤੀ ਗਈ ਸੀ।
ਇਸ ਮਗਰੋਂ ਸਿਰਸਾ ਨੇ ਅਦਾਲਤ ਚ ਜਾਣ ਦੀ ਗੱਲ ਕੀਤੀ ਹੈ। ਪਰ ਸਿੱਖਾਂ ਦੀ ਸੰਸਥਾ ਤੇ ਕਾਬਜ਼ ਧਿਰ ਦੇ ਆਗੂ ਵਲੋਂ ਗੁਰਬਾਣੀ ਦਾ ਸਹੀ ਉਚਾਰਣ ਨਾ ਕਰ ਸਕਣਾ ਤੇ ਗੁਰਮੁਖੀ ਸਹੀ ਨਾ ਲਿਖ ਸਕਣਾ ਕਈ ਸਵਾਲ ਖੜੇ ਕਰਦਾ ਹੈ।
Comment here