ਲਾਹੌਰ-ਅਮਰੀਕਾ ਦੇ ਕੈਲੀਫੋਰਨੀਆ ਸਿਟੀ ਤੋਂ ਖਾਲਿਸਤਾਨ ਕਮਾਂਡੋ ਫੋਰਸ ਦੇ ਬੁਲਾਰੇ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐੱਫ) ਦੇ ਮੁਖੀ ਪਰਮਜੀਤ ਪੰਜਵੜ ਦੀ ਮੌਤ ਤੋਂ ਬਾਅਦ ਨਵੇਂ ਜਥੇਦਾਰ ਦਾ ਐਲਾਨ ਕਰ ਦਿੱਤਾ ਗਿਆ। ਹਰਮਿੰਦਰ ਸਿੰਘ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਨਵੇਂ ਜਥੇਦਾਰ ਦੇ ਨਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਗੁਰਬਾਜ਼ ਸਿੰਘ ਨਵੇਂ ਜਥੇਦਾਰ ਹੋਣਗੇ। ਪੰਜਵੜ ਦੇ ਆਦੇਸ਼ ਮੁਤਾਬਕ ਜਮਹੂਰੀ, ਰਾਜਨੀਤਕ, ਅੰਤਰਰਾਸ਼ਟਰੀ ਪੱਧਰ ‘ਤੇ ਅਸੀਂ ਇਸ ਮੁਹਿੰਮ ਨੂੰ ਅੱਗੇ ਤੋਰਨਾ ਜਾਰੀ ਰੱਖਾਂਗੇ। ਭਾਰੀ ਗੁਰਬਾਜ਼ ਸਿੰਘ ਜੀ ਇਸ ਜ਼ਿੰਮੇਵਾਰੀ ਨੂੰ ਨਿਭਾਉਣਗੇ। ਸਾਰੀ ਸੰਗਤ ਨੂੰ ਦੱਸਿਆ ਜਾਂਦਾ ਹੈ ਪੰਜਵੜ ਦੀ ਮੌਤ ਤੋਂ ਬਾਅਦ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਅਧਿਕਾਰਤ ਐਲਾਨ ਤੋਂ ਬਾਅਦ ਗੁਰਬਾਜ਼ ਸਿੰਘ ਅਹੁਦਾ ਸਾਂਭਣਗੇ।
ਗੁਰਬਾਜ਼ ਸਿੰਘ ਬਣਿਆ ਕੇ. ਸੀ. ਐੱਫ. ਦਾ ਨਵਾਂ ਜਥੇਦਾਰ

Comment here