ਅਪਰਾਧਖਬਰਾਂ

ਗੁਰਬਤ ਦੁੱਖੋਂ ਮਹਿਲਾ ਵਲੋਂ ਦੋ ਬੱਚਿਆਂ ਸਣੇ ਖੁਦਕੁਸ਼ੀ

ਬਰਨਾਲਾ-ਗੁਰਬਤ ਕਾਰਨ ਘਰ ਚ ਰਹਿੰਦੇ ਕਲੇਸ਼ ਨੇ ਮਹਿਲਾ ਨੂੰ ਭਿਆਨਕ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਜ਼ਿਲੇ ਦੇ ਪਿੰਡ ਕਾਲੇਕੇ ਵਿਖੇ ਮਹਿਲਾ ਨੇ ਆਪਣੇ ਦੋ ਛੋਟੇ ਬੱਚਿਆਂ ਸਮੇਤ ਜ਼ਹਿਰ ਨਿਗਲ ਲਈ, ਤਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਵਿਖੇ ਲਿਆਂਦਾ ਗਿਆ, ਜਿੱਥੇ  ਵੀਰਪਾਲ ਕੌਰ (32) ਅਤੇ ਉਸ ਦੀ ਧੀ ਜੋਤੀ (5) ਸਾਲ ਦੀ ਮੌਤ ਹੋ ਗਈ, ਜਦਕਿ ਪੁੱਤਰ ਸੁਖਪ੍ਰੀਤ ਸਿੰਘ 8 ਸਾਲ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ। ਓਥੇ ਉਸ  ਦੀ ਵੀ ਮੌਤ ਹੋ ਗਈ ਹੈ।  ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵੀਰਪਾਲ ਕੌਰ ਦੇ ਪਤੀ ਬਲਦੇਵ ਸਿੰਘ ਨੇ ਦੱਸਿਆ ਕਿ ਘਰ ’ਚ ਜ਼ਿਆਦਾ ਗਰੀਬੀ ਹੋਣ ਕਾਰਨ  ਕਲੇਸ਼ ਚੱਲਦਾ ਰਹਿੰਦਾ ਸੀ। ਉਹ ਰੋਜ਼ ਦੀ ਤਰ੍ਹਾਂ ਦਿਹਾੜੀ ਕਰਨ ਲਈ ਗਿਆ ਹੋਇਆ ਸੀ। ਉਸ ਦੇ ਜਾਣ ਮਗਰੋਂ ਵੀਰਪਾਲ ਕੌਰ ਨੇ ਬੱਚਿਆਂ ਸਮੇਤ ਜ਼ਹਿਰ ਨਿਗਲ ਲਈ। ਮ੍ਰਿਤਕ ਦਾ 10 ਸਾਲ ਦਾ ਇਕ ਹੋਰ ਵੱਡਾ ਮੁੰਡਾ ਵੀ ਸੀ, ਜਿਸ ਦੀ ਕੁਝ ਸਮਾਂ ਪਹਿਲਾਂ ਰਜਵਾਹੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।

Comment here