ਨਵੀਂ ਦਿੱਲੀ-ਕੈਨੇਡਾ ਅਤੇ ਸਰੀ ‘ਚ ਖ਼ਾਲਿਸਤਾਨ ਰਿਫਰੈਂਡਮ ਰੱਦ ਹੋਣ ਮਗਰੋਂ ਹੁਣ ‘ਸਿੱਖਸ ਫਾਰ ਜਸਟਿਸ’ ਦਾ ਮੁਖੀ ਗੁਰਪਤਵੰਤ ਪੰਨੂ ਲੋਹਾ-ਲਾਖਾ ਹੋ ਗਿਆ ਹੈ। ਉਸ ਨੇ ਮੁੜ ਘੁਰਨੇ ‘ਚੋਂ ਬਾਹਰ ਆ ਕੇ ਦਿੱਲੀ ਨੂੰ ਖ਼ਾਲਿਸਤਾਨ ਬਣਾਉਣ ਦੀ ਗਿੱਦੜ ਧਮਕੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਖ਼ਾਲਿਸਤਾਨੀ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਨ ਵਾਲਿਆਂ ਕੋਲੋਂ ਬਦਲਾ ਲਿਆ ਜਾਵੇਗਾ। ਹਰ ਵਾਰ ਦੀ ਤਰ੍ਹਾਂ ਗਿੱਦੜ ਭਬਕੀ ਦਿੰਦਿਆਂ ਪੰਨੂ ਨੇ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਅਤੇ ਜੈਸ਼ੰਕਰ ਨੂੰ ਚੈਲੰਜ ਕੀਤਾ ਹੈ। ਉਸ ਨੇ ਕਿਹਾ ਕਿ 29 ਅਕਤੂਬਰ ਨੂੰ ਸਰੀ ਵਿਖੇ ਦੁਬਾਰਾ ਖ਼ਾਲਿਸਤਾਨ ਰਿਫਰੈਂਡਮ ਹੋ ਰਿਹਾ ਹੈ। ਜਿੱਥੇ ਨਿੱਜਰ ਦਾ ਕਤਲ ਹੋਇਆ ਹੈ, ਉੱਥੇ ਆਜ਼ਾਦੀ ਦੀ ਜੰਗ ਮੁੜ ਸ਼ੁਰੂ ਹੋਵੇਗੀ।
ਗੁਰਪਤਵੰਤ ਪੰਨੂ ਦੀ ਗਿੱਦੜ ਭਬਕੀ-‘ਦਿੱਲੀ ਬਣੇਗਾ ਖ਼ਾਲਿਸਤਾਨ’

Comment here