ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਗੁਰਪਤਵੰਤ ਪੰਨੂੰ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਨੂੰ ਧਮਕੀ

ਮੋਹਾਲੀ– ਬੀਤੇ ਦਿਨੀਂ ਹਿਮਾਚਲ ਵਿਧਾਨ ਸਭਾ ‘ਤੇ ਖ਼ਾਲਿਸਤਾਨੀ ਝੰਡੇ ਲਗਾਏ ਗਏ, ਕੰਧਾਂ ਤੇ ਖਾਲਿਸਤਾਨੀ ਨਾਅਰੇ ਲਿਖੇ ਗਏ, ਜਿਸ ਮਗਰੋਂ ਏਜੰਸੀਆਂ ਹਾਈ ਅਲਰਟ ‘ਤੇ ਹਨ। ਇਸ ਤੋਂ ਬਾਅਦ ਕੱਲ ਮੋਹਾਲੀ ਦੇ ਇੰਟੈਲੀਜੈਂਸ ਵਿਭਾਗ ਦੇ ਦਫਤਰ ਕੋਲ ਧਮਾਕਾ ਹੋਇਆ, ਇਸ ਨਾਲ ਪੰਜਾਬ ਚ ਵੀ ਹੜਕੰਪ ਮਚ ਗਿਆ। ਇਸ ਦਰਮਿਆਨ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਇਕ ਆਡੀਓ ਜ਼ਰੀਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦਿੱਤੀ ਹੈ। ਪੰਨੂੰ ਨੇ ਕਿਹਾ ਕਿ ਮੋਹਾਲੀ ‘ਚ ਹੋਏ ਅਟੈਕ ਤੋਂ ਕੁਝ ਸਿੱਖੋ। ਇਹ ਅਟੈਕ ਮੋਹਾਲੀ ਦੀ ਜਗ੍ਹਾ ਸ਼ਿਮਲਾ ‘ਚ ਵੀ ਹੋ ਸਕਦਾ ਹੈ। ਸਿੱਖ ਕੌਮ ਨੂੰ ਨਾ ਭੜਕਾਓ ਨਹੀਂ ਤਾਂ ਨਤੀਜੇ ਭੁਗਤਣੇ ਪੈਣਗੇ।  ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 6 ਜੂਨ ਨੂੰ ਹਿਮਾਚਲ ‘ਚ ਰੈਫਰੈਂਡਮ ਕਰਵਾਵਾਂਗੇ। ਹਿਮਾਚਲ ਪੁਲਸ ਨੇ ਪੰਨੂੰ ਦੇ ਖਿਲਾਫ ਯੂ ਏ ਪੀ ਏ ਤਹਿਤ ਕੇਸ ਦਰਜ ਕੀਤਾ ਹੋਇਆ ਹੈ।

Comment here