ਅਪਰਾਧਸਿਆਸਤਖਬਰਾਂਦੁਨੀਆ

ਗੁਰਦੁਆਰੇ ਕਾਰਤੇ ਪਰਵਾਨ ਚ ਹਥਿਆਰਬੰਦ ਤਾਲਿਬਾਨੀ ਅਧਿਕਾਰੀ ਜਬਰੀ ਦਾਖਲ ਹੋਏ

ਕਾਬੁਲ-ਬੀਤੇ ਦਿਨੀਂ ਭਾਰਤੀ ਵਿਸ਼ਵ ਮੰਚ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੁਲ ਦੇ ਗੁਰਦੁਆਰੇ ਕਾਰਤੇ ਪਰਵਾਨ ਸਥਿਤ ਗੁਰਦੁਆਰਾ ਦਸਮੇਸ਼ ਪਿਤਾ ਵਿੱਚ ’ਚ ਜ਼ਬਰੀ ਵੜੇ ਹਥਿਆਰਬੰਦ ਤਾਲਿਬਾਨੀ ਇਸਲਾਮਿਕ ਅਮੀਰਾਤ ਦੇ ਅਧਿਕਾਰੀ ਹਥਿਆਰਾਂ ਨਾਲ ਲੈਸ ਜ਼ਬਰੀ ਵੜ ਗਏ। ਇੰਨਾ ਹੀ ਨਹੀਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਕਿਸੇ ਵੀ ਸਮੂਹ ਵਿਸ਼ੇਸ਼ ਨੂੰ ਨਾ ਸਿਰਫ਼ ਧਮਕਾਇਆ, ਸਗੋਂ ਪਵਿੱਤਰ ਸਥਾਨ ਦਾ ਅਪਮਾਨ ਵੀ ਕੀਤਾ।
ਉਨ੍ਹਾਂ ਅੱਗੇ ਕਿਹਾ, ‘‘ਹਥਿਆਰਾਂ ਨਾਲ ਲੈਸ ਲੋਕ ਗੁਰਦੁਆਰਾ ਸਾਹਿਬ ਦੇ ਨਾਲ ਹੀ ਉਸ ਨਾਲ ਜੁੜੇ ਸਮੁਦਾਇਕ ਸਕੂਲ ਦੇ ਪੂਰੇ ਵਿਹੜੇ ਵਿੱਚ ਵੀ ਛਾਪੇਮਾਰੀ ਕਰ ਰਹੇ ਹਨ। ਗੁਰਦੁਆਰੇ ਦੇ ਨਿੱਜੀ ਸੁਰੱਖਿਆ ਕਰਮੀਆਂ ਨੇ ਸ਼ੁਰੂ ਵਿੱਚ ਉਨ੍ਹਾਂ ਨੂੰ ਦਾਖਲ ਹੋਣ ਤੋਂ ਰੋਕਿਆ, ਪਰ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।’’
ਚੰਡੋਕ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਤੁਰੰਤ ਉਚ ਪੱਧਰ ’ਤੇ ਆਪਣੇ ਹਮਰੁਤਬਾ ਸਾਹਮਣੇ ਚੁੱਕੇ। ਉਨ੍ਹਾਂ ਕਿਹਾ, ‘‘ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਅਫਗਾਨਿਸਤਾਨ ਵਿੱਚ ਰਹਿਣ ਵਾਲੇ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਤੁਰੰਤ ਹੀ ਉਨ੍ਹਾਂ ਦੇ ਹਮਰੁਤਬਾ ਅੱਗੇ ਉਚ ਪੱਧਰ ’ਤੇ ਚੁੱਕੇ।’’
ਫੋਰਮ ਦੇ ਪ੍ਰਧਾਨ ਚੰਡੋਕ ਨੇ ਦੱਸਿਆ ਕਿ ਇਸਲਾਮਿਕ ਅਮੀਰਾਤ ਦੀ ਸਪੈਸ਼ਲ ਯੂਨਿਟ ਨਾਲ ਜੁੜੇ ਹੋਣ ਦਾ ਦਾਅਵਾ ਕਰਨ ਵਾਲੇ ਅਧਿਕਾਰੀਆਂ ਨੇ ਗੁਰਦੁਆਰੇ ਨਾਲ ਲਗਦੇ, ਸੰਸਦ ਨਰਿੰਦਰ ਸਿੰਘ ਖਾਲਸਾ ਦੀ ਪੁਰਾਣੀ ਰਿਹਾਇਸ਼ ਅਤੇ ਦਫ਼ਤਰ ’ਤੇ ਵੀ ਛਾਪਾਮਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਲਗਭਗ 20 ਮੈਂਬਰ ਗੁਰਦੁਆਰੇ ਅੰਦਰ ਮੌਜੂਦ ਹਨ।

Comment here