ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਗੁਰਦੁਆਰਾ ਕਰਤੇ ਪ੍ਰਵਾਨ ਦੇ ਸ਼ਸਤਰ ਭਾਰਤ ਆਉਣਗੇ

ਅੰਮਿ੍ਤਸਰ- ਗੁਰਦੁਆਰਾ ਕਰਤੇ ਪਰਵਾਨ ਕਾਬੁਲ ਅਫ਼ਗਾਨਿਸਤਾਨ ਵਿਖੇ ਪਿਛਲੇ ਦਿਨੀਂ ਅੱਤਵਾਦੀਆਂ ਵੱਲੋਂ ਬੰਬ ਧਮਾਕਿਆਂ ਨਾਲ ਕੀਤੇ ਭਾਰੀ ਨੁਕਸਾਨ ਤੋਂ ਬਾਅਦ ਕਾਬਲ ਦੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ  ਸ਼ਸਤਰਾਂ ਨੂੰ ਅਫਗਾਨਿਸਤਾਨ ਤੋਂ ਭਾਰਤ ਭੇਜਣ ਲਈ ਸਹਿਮਤੀ ਪ੍ਰਗਟਾਈ ਗਈ ਹੈ।
ਇਸ ਸਬੰਧੀ ਕਾਬੁਲ ਤੋਂ ਜਾਣਕਾਰੀ ਦਿੰਦਿਆਂ ਸਤਬੀਰ ਸਿੰਘ, ਕਰਤਾਰ ਸਿੰਘ ਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਕਾਬੁਲ ਸਥਿਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਰਾਪਤ ਕਰਤੇ ਪਰਵਾਨ ਸਾਹਿਬ ਵਿਖੇ 18 ਜੂਨ ਨੂੰ ਅੱਤਵਾਦੀ ਹਮਲਾ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰੂਨੀ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ ਸੀ ਜਿੱਥੇ ਇਕ ਸਿੱਖ ਤੇ ਇਕ ਮੁਸਲਿਮ ਭਾਈਚਾਰੇ ਦੇ ਸੇਵਾਦਾਰਾਂ ਦੀ ਮੌਤ ਹੋ ਗਈ ਸੀ। ਉਪਰੰਤ ਗੁਰਦੁਆਰਾ ਸਾਹਿਬ ਦੇ ਨੁਕਸਾਨੇ ਗਏ ਸ਼ਸਤਰ ਜਿਨ੍ਹਾਂ ਵਿਚ ਚੌਰ ਸਾਹਿਬ, ਰੁਮਾਲਾ ਸਾਹਿਬ, ਚੰਦੋਆ ਸਾਹਿਬ, ਗੁਟਕਾ ਸਾਹਿਬ, ਧਾਰਮਿਕ ਪੁਸਤਕਾਂ ਤੇ ਹੋਰ ਸ਼ਸਤਰਾਂ ਨੂੰ ਅਫਗਾਨਿਸਤਾਨੀ ਸਿੱਖਾਂ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਮਰਿਆਦਾ ਅਨੁਸਾਰ ਸੇਵਾ ਸੰਭਾਲ ਕਰਕੇ ਅਫ਼ਗ਼ਾਨਿਸਤਾਨ-ਪਾਕਿਸਤਾਨ ਦੇ ਬਾਰਡਰ ਤੁਰਖਮ ਰਸਤਿਓਂ ਪਾਕਿਸਤਾਨ ਸਿੱਖਾਂ ਨੂੰ ਸੌਂਪਿਆ ਜਾ ਰਿਹਾ ਹੈ। ਪਾਕਿਸਤਾਨੀ ਸਿੱਖ ਗੁਰਦੁਆਰਾ ਸਾਹਿਬ ਦੇ ਧਾਰਮਿਕ ਸ਼ਸਤਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਵਿਖੇ ਲੈ ਕੇ ਆਉਣਗੇ। ਇਹ ਸਾਮਾਨ ਭਾਰਤ ਵਿਖੇ ਪਹਿਲਾਂ ਤੋਂ ਵੱਸ ਰਹੇ ਅਫਗਾਨਿਸਤਾਨ ਦੇ ਸਿੱਖ ਜਥੇ ਦੇ ਰੂਪ ਵਿਚ ਭਾਰਤ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਇਹ ਸਾਮਾਨ ਲੈ ਕੇ ਆਉਣਗੇ। ਉਨ੍ਹਾਂ ਦੱਸਿਆ ਕਿ ਹੁਣ ਉਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੀ ਰਹੇਗੀ, ਜਿਸ ਵਿਚ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਜਾਂ ਕੋਈ ਹੋਰ ਧਾਰਮਿਕ ਸਮਾਗਮ ਨਹੀਂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬੇਸ਼ੱਕ ਭਾਰਤ ਸਰਕਾਰ ਨੇ ਅਫਗਾਨਿਸਤਾਨ ਵਿਚ ਕਾਬੁਲ ਦੇ ਸਿੱਖਾਂ ਲਈ ਈ ਵੀਜ਼ਾ ਦੇਣ ਦੀ ਸਹੂਲਤ ਮੁਹੱਈਆ ਕਰਵਾਈ ਹੈ, ਪਰ ਕਾਬੁਲ ਸਿੱਖ ਆਪਣਾ ਕੰਮ ਧੰਦਾ ਛੱਡ ਕੇ ਇੰਨੀ ਜਲਦੀ ਕਿਵੇਂ ਨਵੀਂ ਜਗ੍ਹਾ ਜਾ ਕੇ ਰੈਣ ਬਸੇਰਾ ਕਰਨਗੇ।

Comment here