ਕਾਬੁਲ– ਪਿਛਲੇ ਮਹੀਨੇ ਵੀ ਗੁਰਦੁਆਰਾ ਕਰਤੇ ਪਰਵਾਨ ਵਿਚ ਵੱਡਾ ਧਮਾਕਾ ਕੀਤਾ ਸੀ ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਫਿਰ ਅਫਗਾਨਿਸਤਾਨ ਦੇ ਕਾਬੁਲ ਵਿਚ ਗੁਰਦੁਆਰਾ ਕਰਤੇ ਪਰਵਾਨ ਨੇੜੇ ਮੁੜ ਬੰਬ ਧਮਾਕਾ ਹੋਇਆ ਹੈ। ਇਸ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਗੁਰੂ ਘਰ ਦੇ ਸਾਹਮਣੇ ਇਕ ਦੁਕਾਨ ਵਿਚ ਹੋਇਆ ਹੈ।ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ। ਫਿਲਹਾਲ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਇਹ ਧਮਾਕਾ ਗੁਰਦੁਆਰਾ ਦੇ ਸਾਹਮਣੇ ਬਣੀ ਇਕ ਦੁਕਾਨ ਵਿਚ ਹੋਇਆ ਹੈ। ਇਸ ਧਮਾਕੇ ਪਿੱਛੋਂ ਇਥੇ ਰਹਿੰਦੇ ਸਿੱਖਾਂ ਵਿਚ ਕਾਫੀ ਸਹਿਮ ਹੈ। ਦੱਸ ਦਈਏ ਕਿ ਇਸ ਹਮਲੇ ਵਿਚ ਗੁਰੂ ਘਰ ਦੀ ਇਮਾਰਤ ਦਾ ਵੀ ਕਾਫੀ ਨੁਕਸਾਨ ਹੋਇਆ ਸੀ। ਅਜੇ ਗੁਰਦੁਆਰੇ ਦੀ ਇਮਾਰਤ ਦੀ ਸੇਵਾ ਚੱਲ ਹੀ ਰਹੀ ਸੀ ਕਿ ਇਕ ਹੋਰ ਹਮਲੇ ਦੀ ਖਬਰ ਆ ਰਹੀ ਹੈ।
ਗੁਰਦੁਆਰਾ ਕਰਤੇ ਪਰਵਾਨ ਨੇੜੇ ਮੁੜ ਬੰਬ ਧਮਾਕਾ

Comment here