ਨਿਊਯਾਰਕ : ਮਿੱਟੀ ਤੇ ਪਾਣੀ ਵਿਚ ਮੌਜੂਦ ਬੈਕਟੀਰੀਆ ਦਾ ਇਕ ਵੱਡਾ ਸਮੂਹ ਵੈਸੇ ਤਾਂ ਜ਼ਿਆਦਾਤਰ ਲੋਕਾਂ ਲਈ ਨੁਕਸਾਨਦਾਇਕ ਨਹੀਂ ਹੁੰਦਾ ਪਰ ਇਕ ਹਾਲੀਆ ਅਧਿਐਨ ਵਿਚ ਪਾਇਆ ਗਿਆ ਹੈ ਕਿ ਇਹ ਕੀਟਾਣੂ ਉਨ੍ਹਾਂ ਲੋਕਾਂ ਵਿਚ ਮੌਤ ਦੇ ਖ਼ਤਰੇ ਨੂੰ ਵਧਾ ਸਕਦੇ ਹਨ, ਜਿਨ੍ਹਾਂ ਦੀ ਕਿਡਨੀ ਖ਼ਰਾਬ ਹੋ ਚੁੱਕੀ ਹੈ। ਆਪਣੀ ਤਰ੍ਹਾਂ ਦੇ ਪਹਿਲੇ ਅਧਿਐਨ ਵਿਚ ਮੈਡੀਕਲ ਕਾਲਜ ਆਫ ਜਾਰਜੀਆ ਅਤੇ ਚਾਰਲੀ ਨਾਰਵੁਡ ਵੀਏ ਮੈਡੀਕਲ ਸੈਂਟਰ ਅਗਸਤਾ ਦੇ ਖੋਜੀਆਂ ਨੇ ਅਮਰੀਕਾ ਦੇ ਰੀਨਲ ਡਾਟਾ ਸਿਸਟਮ ਵਿਚ ਦਰਜ ਐਂਡ-ਸਟੇਜ਼ ਰੀਨਲ ਡਿਜੀਜ਼ ਦੇ ਮਰੀਜ਼ਾਂ ਨਾਲ ਜੁੜੀਆਂ ਸੂਚਨਾਵਾਂ ਦੀ ਮਦਦ ਲਈ। ਇਨ੍ਹਾਂ ਮਰੀਜ਼ਾਂ ਵਿਚ ਨਾਨ-ਟਿਊਬਰਕੁਲੋਸਿਸ ਮਾਈਕੋਬੈਕਟੀਰੀਆ ਦੀ ਮੌਜੂਦਗੀ ਪਾਈ ਗਈ ਸੀ।
ਖੋਜੀਆਂ ਨੇ ਪਾਇਆ ਕਿ ਐੱਨਟੀਐੱਮ ਵਾਲੇ ਮਰੀਜ਼ਾਂ ਦੀ ਮੌਤ ਦਰ ਵੱਧ ਸੀ। ਜਰਨਲ ਆਫ ਇਨਵੈਸਟੀਗੇਟਿਵ ਮੈਡੀਸਨ ਵਿਚ ਪ੍ਰਕਾਸ਼ਿਤ ਅਧਿਐਨ ਸਿੱਟੇ ਵਿਚ ਖੋਜੀਆਂ ਨੇ ਸਲਾਹ ਦਿੱਤੀ ਹੈ ਕਿ ਐੱਨਟੀਐੱਮ ਇਨਫੈਕਸ਼ਨ ਦਾ ਜੇਕਰ ਸ਼ੁਰੂਆਤ ਵਿਚ ਹੀ ਪਤਾ ਚੱਲ ਜਾਵੇ ਤਾਂ ਈਐੱਸਆਰਡੀ ਮਰੀਜ਼ਾਂ ਦੇ ਬਚਣ ਦੀ ਸੰਭਾਵਨਾ ਵੱਧ ਸਕਦੀ ਹੈ। ਚਾਰਲੀ ਨਾਰਵੁੱਡ ਵੀਏ ਵਿਚ ਇਨਫੈਕਸ਼ਨ ਸਮੱਗਰੀ ਅਤੇ ਮਹਾਮਾਰੀ ਵਿਗਿਆਨ ਦੇ ਮੁਖੀ ਸਟੈਫਨੀ ਐੱਲ ਬੇਅਰ ਨੇ ਕਿਹਾ, ਚੌਕਸ ਰਹਿਣਾ ਚਾਹੀਦਾ ਹੈ ਕਿ ਕੁਝ ਕਿਡਨੀ ਰੋਗੀਆਂ ਵਿਚ ਐੱਨਟੀਐੱਮ ਦਾ ਖ਼ਤਰਾ ਵੱਧ ਹੁੰਦਾ ਹੈ। ਐੱਨਟੀਐੱਮ ਨਾਲ ਉਨ੍ਹਾਂ ਦੀ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਮੌਕਾਪ੍ਰਸਤ ਰੋਗਜਨਕ ਡਾਇਲਸਿਸ ਮਸ਼ੀਨ ਵਿਚ ਵੀ ਮੌਜੂਦ ਹੋ ਸਕਦੇ ਹਨ, ਜਿਹੜੇ ਮਰੀਜ਼ ਦੇ ਫੇਫੜਿਆਂ ਤੇ ਪ੍ਰਤੀਰੱਖਿਆ ਪ੍ਰਣਾਲੀ ਦੇ ਕਮਜ਼ੋਰ ਪੈਣ ’ਤੇ ਗੰਭੀਰ ਸਮੱਸਿਆ ਪੈਦਾ ਕਰ ਸਕਦੇ ਹਨ।
Comment here