ਅਪਰਾਧਸਿਆਸਤਖਬਰਾਂ

ਗੁਰਦਾਸ ਮਾਨ ਨੇ ਲਾਡੀ ਸ਼ਾਹ ਨੂੰ ਗੁਰੂ ਸਾਹਿਬ ਦੀ ਅੰਸ਼ ਕਹਿ ਕੇ ਸਹੇੜਿਆ ਨਵਾਂ ਵਿਵਾਦ

ਜਲੰਧਰ-ਮਾਮਲਾ ਹੀ ਨਹੀਂ ਬੁੱਧੀ ਚ ਵੀ ਕੋਈ ਗੜਬੜ ਹੈ, ਇਸੇ ਕਰਕੇ ਤਾਂ ਬੋਲ ਵਿਗੜੇ ਹੋਏ ਨੇ, ਗੱਲ ਗੁਰਦਾਸ ਮਾਨ ਦੀ ਕਰ ਰਹੇ ਹਾਂ, ਪੰਜਾਬੀ ਗਾਇਕੀ ਚ ਵੱਡਾ ਨਾਮਣਾ ਖੱਟਣ ਵਾਲੇ ਤੇ ਖੁਦ ਨੂੰ ਗੁਰਾਂ ਦਾ ਦਾਸ ਕਹਾਉਣ ਵਾਲੇ ਗੁਰਦਾਸ ਮਾਨ ਨੇ ਡੇਰਾ ਮੁਰਾਦ ਸ਼ਾਹ ਦੇ ਸਾਧ ਲਾਡੀ ਸਾਈਂ ਨੂੰ ਗੁਰੂ ਅਮਰਦਾਸ ਜੀ ਦੀ ਅੰਸ਼ ਕਰਾਰ ਦੇ ਕੇ ਸਿੱਖ ਸੰਗਤ ਦੀ ਨਰਾਜ਼ਗੀ ਸਹੇੜ ਲਈ ਹੈ। ਹਾਲ ਹੀ ‘ਚ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ‘ਚ  ਹੋਏ ਮੇਲੇ ਦੌਰਾਨ ਟਰੱਸਟ ਦੇ ਚੇਅਰਮੈਨ ਗੁਰਦਾਸ ਮਾਨ ਨੇ ਮੰਚ ਤੋਂ ਇਹ ਟਿੱਪਣੀ ਕੀਤੀ। ਜਿਸ ਨੂੰ ਲੈ ਕੇ ਸਿੱਖ ਸੰਗਠਨ ਵਿਰੋਧ ਚ ਉੱਤਰ ਆਏ ਹਨ। ਵੱਖ ਵੱਖ ਸਿੱਖ ਸੰਗਠਨਾਂ ਵਲੋਂ ਸੜਕਾਂ ਤੇ ਆਉਣ ਦਾ ਐਲਾਨ ਕੀਤਾ ਜਾ ਰਿਹਾ ਹੈ, ਮੀਟਿਗਾਂ ਹੋ ਰਹੀਆਂ ਨੇ, ਪੁਲਸ ਕੋਲ ਸ਼ਿਕਾਇਤ ਦੇਣ ਲਈ ਸਰਗਰਮੀ ਚਲ ਰਹੀ ਹੈ। ਗੁਰਦਾਸ ਮਾਨ ਨੂੰ ਇਕ ਮੌਕਾ ਦਿੰਦਿਆਂ ਇਸ ਘਟਨਾਕਰਮ ਨੂੰ ਲੈ ਕੇ ਮਾਫ਼ੀ ਮੰਗਣੀ ਲਈ ਵੀ ਕਿਹਾ ਗਿਆ ਹੈ।

Comment here