ਅਪਰਾਧਸਿਆਸਤਖਬਰਾਂ

ਗੁਰਦਾਸ ਮਾਨ ਨੇ ਮੰਗੀ ਮਾਫੀ, ਪਰ ਸਿੱਖ ਸੰਗਠਨਾਂ ਨੂੰ ਨਾਮਨਜ਼ੂਰ

ਨਕੋਦਰ- ਪੰਜਾਬੀ ਗਾਇਕ ਗੁਰਦਾਸ ਮਾਨ ਨੇ ਨਕੋਦਰ ਦੇ ਮੁਰਾਦ ਸ਼ਾਹ ਦੇ ਡੇਰੇ ਦੇ ਸਾਧ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ ਦੱਸ ਕੇ ਸਿੱਖ ਸੰਗਠਨਾਂ ਦੀ ਨਰਾਜ਼ਗੀ ਸਹੇੜੀ ਹੈ। ਵਿਵਾਦ ਵਧਦਾ ਦੇਖ, ਗੁਰਦਾਸ ਮਾਨ ਨੇ ਫੇਸਬੁਕ ਤੇ ਮਾਫੀ ਮੰਗਦਿਆਂ ਕਿਹਾ ਕਿ ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਮੈਂ ਕਦੇ ਵੀ ਗੁਰੂ ਦਾ ਅਪਮਾਨ ਨਹੀਂ ਕਰ ਸਕਦਾ।
ਮੇਰਾ ਮਤਲਬ ਇਹ ਸੀ ਕਿ ਤੀਜੇ ਗੁਰੂ ਵੀ ਭੱਲਾ ਪਰਿਵਾਰ ਵਿਚੋਂ ਸਨ ਤੇ ਬਾਬਾ ਮੁਰਾਦ ਸ਼ਾਹ ਵੀ ਭੱਲਾ ਪਰਿਵਾਰ ਵਿਚੋਂ ਸਨ। ਪਰ ਗੁਰਦਾਸ ਮਾਨ ਦੀ ਮਾਫੀ ਨਾਲ ਵੀ ਸਿੱਖ ਜਥੇਬੰਦੀਆਂ ਦਾ ਰੋਹ ਮੱਠਾ ਨਹੀਂ ਪੈ ਰਿਹਾ। ਸਿੱਖ ਯੂਥ ਫੈੱਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖਾਲਸਾ,  ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਨੁਮਾਇੰਦਿਆਂ ਨੇ ਗੁਰਦਾਸ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਸਿੱਖ ਨੇਤਾ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਹੈ ਕਿ ਮਾਫੀ ਗਲਤੀ ਲਈ ਹੁੰਦੀ ਹੈ, ਜਾਣਬੁਝ ਕੇ ਕੀਤੇ ਗੁਨਾਹ ਲਈ  ਨਹੀ , ਗੁਰਦਾਸ ਮਾਨ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਜਨਾਲਾ ਦੀ ਅਗਵਾਈ ਚ ਸਿੱਖ ਸੰਗਤ ਨੇ ਨਕੋਦਰ ਥਾਣੇ ਅੱਗੇ ਧਰਨਾ ਮਾਰਿਆ। ਇਸ ਤੋਂ ਇਲਾਵਾ ਪੰਜਾਬ ਚ ਵੱਖ ਵੱਖ ਥਾਈਂ ਉਸ ਦੇ ਵਿਰੋਧ ਚ ਰੋਸ ਵਿਖਾਵੇ ਹੋ ਰਹੇ ਨੇ, ਪੁਤਲੇ ਫੂਕੇ ਜਾ ਰਹੇ ਹਨ।

Comment here