ਖਬਰਾਂਚਲੰਤ ਮਾਮਲੇਮਨੋਰੰਜਨ

ਗੁਰਦਾਸ ਮਾਨ ਨੇ ਜਨਮ ਦਿਨ ’ਤੇ ਸਰੋਤਿਆਂ ਦਾ ਕੀਤਾ ਧੰਨਵਾਦ

ਚੰਡੀਗੜ੍ਹ-ਗੁਰਦਾਸ ਮਾਨ ਵੱਲੋਂ 4 ਜਨਵਰੀਂ ਨੂੰ ਆਪਣਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਇੰਡਸਟਰੀ ਦੇ ਤਮਾਮ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਹੁਣ ਗਾਇਕ ਵੱਲੋਂ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਸਾਰੇ ਸਿਤਾਰਿਆ ਦਾ ਧੰਨਵਾਦ ਕੀਤਾ ਗਿਆ ਹੈ। ਗੁਰਦਾਸ ਮਾਨਵੱਲੋਂ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਉਨ੍ਹਾਂ ਵੱਲੋਂ ਖਾਸ ਕੈਪਸ਼ਨ ਦਿੱਤੀ ਗਈ। ਤੁਸੀ ਵੀ ਵੇਖੋ ਇਹ ਖਾਸ ਪੋਸਟ…ਮਾਨ ਸਾਬ੍ਹ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ। ਜਿਸ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, ਤੁਹਾਡੀਆਂ ਦੁਆਵਾਂ ਤੇ ਪਿਆਰ ਹੀ ਮੇਰੀ ਕਲਮ ਦੀ ਸਿਆਹੀ ਹੈ… ਮੇਰੇ ਜਨਮਦਿਨ ਉੱਪਰ ਤੁਹਾਡੇ ਸਾਰੀਆਂ ਦੇ ਪਿਆਰ ਅਤੇ ਆਸ਼ੀਰਵਾਦ ਲਈ ਧੰਨਵਾਦ …ਜਿਉਂਦੇ ਰਹੋ…
ਕਾਬਿਲੇਗੌਰ ਹੈ ਕਿ ਗੁਰਦਾਸ ਮਾਨ ਨੇ ਬੀਤੇ ਦਿਨ ਪ੍ਰਸ਼ੰਸ਼ਕਾਂ ਨੂੰ ਜਨਮਦਿਨ ਦਾ ਖਾਸ ਤੋਹਫਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਨਵੇਂ ਗੀਤਾਂ ਦਾਂ ਟੀਜ਼ਰ ਰਿਲੀਜ਼ ਕੀਤਾ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਹਾਲਾਂਕਿ ਦਰਸ਼ਕ ਇਸ ਪੂਰੇ ਗੀਤ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਵਿੱਚ ਹਨ। ਇਹ ਗੀਤ 18 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।

Comment here