ਮਜਾਲਤਾ-ਊਧਮਪੁਰ ਜ਼ਿਲ੍ਹੇ ’ਚ ਪਾਕਿਸਤਾਨੀ ਝੰਡੇ ਵਾਲੇ ਗੁਬਾਰੇ ਮਿਲਣ ਕਾਰਨ ਪਿੰਡ ‘ਚ ਸਨਸਨੀ ਵੇਲ ਗਈ ਹੈ। ਜ਼ਿਲ੍ਹਾ ਊਧਮਪੁਰ ਦੀ ਮਜਾਲਤਾ ਤਹਿਸੀਲ ਦੀ ਸ਼ਤਰੈਡੀ ਪੰਚਾਇਤ ਦੇ ਪਿਆਲਾ ਪਿੰਡ ’ਚ ਗੁਬਾਰਿਆਂ ਨਾਲ ਬੱਝਾ ਪਾਕਿਸਤਾਨੀ ਝੰਡਾ ਇਕ ਦਰਖ਼ਤ ਨਾਲ ਲਮਕਦਾ ਹੋਇਆ ਮਿਲਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿਆਲਾ ਪਿੰਡ ’ਚ ਕੁਝ ਲੋਕਾਂ ਨੇ ਇਕ ਦਰਖ਼ਤ ’ਤੇ ਕਈ ਗੁਬਾਰਿਆਂ ਦੇ ਨਾਲ ਇਕ ਪਾਕਿਸਤਾਨੀ ਝੰਡਾ ਲਮਕਦਾ ਹੋਇਆ ਵੇਖਿਆ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਕੇਸ ਦਰਜ ਕਰ ਕੇ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਇਹ ਗੁਬਾਰੇ ਅਤੇ ਝੰਡਾ ਸਰਹੱਦ ਪਾਰੋਂ ਆਇਆ ਹੈ ਜਾਂ ਇੱਥੇ ਕਿਸੇ ਨੇ ਸ਼ਰਾਰਤ ਕੀਤੀ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦਰਖ਼ਤ ਤੋਂ ਪਾਕਿਸਤਾਨੀ ਝੰਡੇ ਦੇ ਨਾਲ ਗੁਬਾਰਿਆਂ ਨੂੰ ਉਤਾਰ ਲਿਆ ਅਤੇ ਆਪਣੇ ਕਬਜ਼ੇ ‘ਚ ਲੈ ਲਿਆ।
ਗੁਬਾਰਿਆਂ ਨਾਲ ਬੱਝਾ ਪਾਕਿ ਝੰਡਾ ਮਿਲਿਆ; ਇਲਾਕੇ ‘ਚ ਸਨਸਨੀ

Comment here