ਸਿਹਤ-ਖਬਰਾਂਖਬਰਾਂ

ਗੁਣਾਂ ਦੀ ਗੁਥਲੀ ਹੈ ਹਰਾ ਲਸਣ

ਭਾਰਤੀ ਰਸੋਈ ਵਿੱਚ ਸਰਦੀ ਦੇ ਮੌਸਮ ਵਿੱਚ ਹਰਾ ਲਸਣ ਖੂਬ ਪਸੰਦ ਕੀਤਾ ਜਾਂਦਾ ਹੈ। ਹਰੇ ਲਸਣ ਦੀ ਵਰਤੋਂ ਨਾਲ ਨਾ ਸਿਰਫ ਖਾਣੇ ਦਾ ਸਵਾਦ ਵਧਦਾ ਹੈ, ਬਲਕਿ ਇਹ ਸਿਹਤ ਲਈ ਵੀ ਗੁਣਕਾਰੀ ਹੈ। ਕਾਫੀ ਪਸੰਦ ਆਉਂਦਾ ਹੈ।ਸਵਾਦਿਸ਼ਟ ਸੂਪ ਤੋਂ ਲੈ ਕੇ, ਚੀਜ਼ ਡਿਪਸ, ਸਟਿਰ ਫ੍ਰਾਈਜ਼, ਸਲਾਦ, ਮੀਟ ਰੋਸਟ ਤਕ, ਹਰਾ ਲਸਣ ਖਾਣ ਦੇ ਸਵਾਦ ਦਾ ਮਜ਼ਾ ਦੁੱਗਣਾ ਕਰ ਦਿੰਦਾ ਹੈ। ਹਰੇ ਲਸਣ ਨੂੰ ਸਪਰਿੰਗ ਗਾਰਲਿਕ ਵੀ ਕਿਹਾ ਜਾਂਦਾ ਹੈ, ਜੋ ਅਸਲ ਵਿੱਚ ਅਜਿਹਾ ਲਸਣ ਹੈ, ਜੋ ਸਹੀ ਢੰਗ ਨਾਲ ਨਹੀਂ ਉਗਾਇਆ ਜਾਂਦਾ। ਲਸਣ ਦੇ ਬਲਬ ਬਣਨ ਤੋਂ ਪਹਿਲਾਂ ਹਰੇ ਲਸਣ ਨੂੰ ਜ਼ਮੀਨ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ। ਗ੍ਰੀਨ ਲਸਣ ਜਾਂ ਬੇਬੀ ਲਸਣ ਨੂੰ ਇਸਦੇ ਆਕਰਸ਼ਕ ਸੁਆਦ ਲਈ ਸੇਵਨ ਕੀਤਾ ਜਾਂਦਾ ਹੈ। ਹਰੇ ਲਸਣ ਦੀ ਬਿਜਾਈ ਸਰਦੀਆਂ ਦੇ ਸ਼ੁਰੂ ਵਿੱਚ ਕੀਤੀ ਜਾਂਦੀ ਹੈ। ਕਿਉਂਕਿ ਇਹ ਪੌਦਾ ਤੇਜ਼ੀ ਨਾਲ ਵਧਦਾ ਹੈ, ਇਸ ਦਾ ਉੱਪਰਲਾ ਹਿੱਸਾ, ਭਾਵ ਹਰੇ ਲੰਬੇ ਪੱਤੇ ਉੱਗਣ ‘ਤੇ ਪੁੱਟਿਆ ਜਾਂਦਾ ਹੈ।  ਹਰਾ ਲਸਣ ਐਲੀਸਿਨ ਨਾਮਕ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਹ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਕੰਮ ਕਰਦਾ ਹੈ, ਸਰੀਰ ਵਿੱਚ ਸੋਜਸ਼ ਨੂੰ ਘਟਾਉਂਦਾ ਹੈ, ਜ਼ੁਕਾਮ, ਖੰਘ ਅਤੇ ਫਲੂ ਨੂੰ ਰੋਕਦਾ ਹੈ। ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਤੋਂ ਇਲਾਵਾ, ਇਹ ਇਮਿਊਨ ਸਿਸਟਮ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਅਤੇ ਆਕਸੀਡੇਟਿਵ ਤਣਾਅ ਦੇ ਕਾਰਨ ਸੈੱਲਾਂ ਦੇ ਪੁਨਰਜਨਮ ਵਿੱਚ ਮਦਦ ਕਰਦਾ ਹੈ। ਕਈ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਲਸਣ ਵਿੱਚ ਮੌਜੂਦ ਐਲੀਸਿਨ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਹੈ, ਦਿਲ ਨੂੰ ਸਿਹਤਮੰਦ ਰੱਖਦਾ ਹੈ, ਆਇਰਨ ਦਾ ਚੰਗਾ ਸਰੋਤ ਹੈ। ਸੋ ਸਰਦ ਰੁੱਤ ਚ ਸਵਾਦ ਦੇ ਨਾਲ ਨਾਲ ਗੁਣਾਂ ਦੇ ਇਸ ਖਜਾ਼ਨੇ ਦੀ ਖੂਬ ਵਰਤੋੰ ਕਰਨੀ ਚਾਹੀਦੀ ਹੈ।

Comment here