ਲਹੌਰ-ਬੀਤੀ ਸ਼ਾਮ ਜ਼ਿਲ੍ਹਾ ਓਕਾਰਾ ਦੀ ਅਦਾਲਤ ਵਿਚ ਜੱਜ ਨੇ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਦੇ iਖ਼ਲਾਫ਼ ਇਕ ਵਿਅਕਤੀ ਦੀ ਪਟੀਸ਼ਨ ’ਤੇ ਪਤਨੀ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ। ਫ਼ੈਸਲਾ ਸੁਣਨ ਤੋਂ ਬਾਅਦ ਦੋਸ਼ੀ ਪਤੀ ਨੇ ਅਦਾਲਤ ਦੇ ਫ਼ੈਸਲੇ ਤੋਂ ਨਾਖ਼ੁਸ਼ ਹੋ ਕੇ ਆਪਣੀ ਪਤਨੀ, ਸੱਸ ਅਤੇ ਪਤਨੀ ਦੇ ਤਿੰਨ ਰਿਸ਼ਤੇਦਾਰਾਂ ਦਾ ਅਦਾਲਤ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਮੁਲਜਮ ਰਫੀਕ ਨੇ ਫਰਜਾਨਾ ਨਾਲ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਵੀ ਹਨ। ਇੱਕ ਸਾਲ ਪਹਿਲਾਂ ਦੋਵਾਂ ਵਿੱਚ ਮਤਭੇਦ ਹੋਣ ਕਾਰਨ ਫਰਜਾਨਾ ਨੇ ਅਦਾਲਤ ਵਿੱਚ ਗੁਜਾਰਾ ਭੱਤਾ ਦੇਣ ਲਈ ਕੇਸ ਦਾਇਰ ਕੀਤਾ ਸੀ ਅਤੇ ਉਦੋਂ ਤੋਂ ਫਰਜਾਨਾ ਆਪਣੇ ਨਾਨਕੇ ਘਰ ਰਹਿੰਦੀ ਸੀ। ਸ਼ਨੀਵਾਰ ਨੂੰ ਫਰਜਾਨਾ ਦੇ ਹੱਕ ’ਚ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ, ਜਿਸ ਕਾਰਨ ਰਫੀਕ ਨੂੰ ਗੁੱਸਾ ਆ ਗਿਆ।
ਜਿਵੇਂ ਹੀ ਫਰਜਾਨਾ ਆਪਣੇ ਪਰਿਵਾਰ ਨਾਲ ਅਦਾਲਤ ਤੋਂ ਬਾਹਰ ਆਈ ਤਾਂ ਰਫੀਕ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਫਰਜਾਨਾ, ਉਸ ਦਾ ਭਰਾ ਕਾਸਿਫ, ਫਰਜਾਨਾ ਦਾ ਬੇਟਾ ਸਲਮਾਨ ਅਤੇ ਚਾਚਾ ਆਸ਼ਿਕ ਦੀ ਮੌਤ ਹੋ ਗਈ। ਇਸ ਦੌਰਾਨ ਇੱਕ ਰਿਸ਼ਤੇਦਾਰ ਜੂਬੈਂਦਾ ਦੀ ਹਸਪਤਾਲ ਵਿੱਚ ਮੌਤ ਹੋ ਗਈ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਗੁਜ਼ਾਰਾ ਭੱਤਾ ਦੇਣ ਤੋਂ ਨਰਾਜ਼ ਸ਼ਖਸ ਨੇ ਪਤਨੀ ਤੇ ਰਿਸ਼ਤੇਦਾਰਾਂ ਦਾ ਕੀਤਾ ਕਤਲ

Comment here