ਖਬਰਾਂਦੁਨੀਆ

ਗੁਜਰਾਤ ਦੇ ਡਾਕਟਰ ਜੋੜੇ ਨੇ ਫਤਿਹ ਕੀਤੀ ਮਾਊਂਟ ਐਵਰੈਸਟ

ਅਹਿਮਦਾਬਾਦ- ਪਰਬਤਾਰੋਹੀਆਂ ਵਿੱਚ ਮਾਊਂਟ ਐਵਰੈਸਟ ਨੂੰ ਸਰ ਕਰਨ ਲਈ ਵੱਡਾ ਉਤਸ਼ਾਹ ਪਾਇਆ ਜਾਂਦਾ ਹੈ, ਪਰ ਇਸ ਚੋਟੀ ਦੇ ਸਿਖਰ ਤੱਕ ਅਪੜਨਾ, ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਭਾਰਤ ਦੇ ਇਕ ਡਾਕਟਰ ਜੋੜੇ ਨੇ ਇਹ ਮਾਣ ਖੱਟਿਆ ਹੈ। ਗੁਜਰਾਤ ਦੇ ਇਕ ਸਰਜਨ ਜੋੜੇ ਨੇ ਲੰਘੇ ਸ਼ੁੱਕਰਵਾਰ ਨੂੰ ਮਾਊਂਟ ਐਵਰੇਸਟ ਫਤਿਹ ਕਰ ਕੇ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਡਾਕਟਰ ਜੋੜਾ ਬਣਨ ਦਾ ਰਿਕਾਰਡ ਬਣਾਇਆ ਹੈ। ਇਕ ਹੋਰ ਪਰਵਤਾਰੋਹੀ ਨੇ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਦੁਨੀਆ ਦੀ ਚੌਥੀ ਉੱਚੀ ਚੋਟੀ ਨੂੰ ਫਤਿਹ ਕੀਤਾ ਹੈ। ਨੇਪਾਲ ਦੀ ਮੀਡੀਆ ਨੇ ਸ਼ਨੀਵਾਰ ਨੂੰ ਇਹ ਖਬਰ ਦਿੱਤੀ। ਸਟੋਰੀ ਐਂਡਵੇਂਚਰ ਦੇ ਜਨਰਲ ਡਾਇਰੈਕਟਰ ਰਿਸ਼ੀ ਭੰਡਾਰੀ ਨੇ ਕਿਹਾ ਕਿ ਡਾ. ਹੇਮੰਤ ਐੱਨ. ਐੱਚ. ਐੱਲ. ਨਿਗਮ ਮੈਡੀਕਲ ਕਾਲਜ ਵਿਚ ਸਰਜਰੀ ਦੇ ਪ੍ਰੋਫੈਸਰ ਹਨ ਅਤੇ ਉਨ੍ਹਾਂ ਦੀ ਪਤਨੀ ਗੁਜਰਾਤ ਵਿਦਿਆਪੀਠ ਵਿਚ ਪ੍ਰਮੁੱਖ ਮੈਡੀਕਲ ਅਧਿਕਾਰੀ ਦੇ ਰੂਪ ਵਿਚ ਕੰਮ ਕਰਦੀ ਹੈ। ਇਸ ਜੋੜੇ ਨੇ ਸ਼ੁੱਕਰਵਾਰ ਨੂੰ ਸਵੇਰੇ ਸਾਢੇ 8 ਵਜੇ 8,849 ਮੀਟਰ ਉੱਚੀ ਮਾਊਂਟ ਐਵਰੇਸਟ ਦੀ ਚੋਟੀ ’ਤੇ ਪਹੁੰਚੇ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਵਾਲੇ ਪਹਿਲੇ ਭਾਰਤੀ ਡਾਕਟਰ ਜੋੜੇ ਦਾ ਰਿਕਾਰਡ ਆਪਣੇ ਨਾਂ ਕੀਤਾ।

Comment here