ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਗੁਜਰਾਤ ਤੇ ਝਾਰਖੰਡ ਚ ਵੀ ਮਾਫੀਆ ਨੇ ਦਰੜੇ ਪੁਲਸ ਅਧਿਕਾਰੀ, ਮੌਤ

ਗੁਜਰਾਤ ਚ ਟਰੱਕ ਹੇਠ ਪੁਲਸ ਅਧਿਕਾਰੀ ਨੂੰ ਦੇ ਕੇ ਮਾਰਿਆ

ਰਾਂਚੀ ਚ ਤਸਕਰਾਂ ਨੇ ਸਬ-ਇੰਸਪੈਕਟਰ ਬੀਬੀ ਨੂੰ ਕੁਚਲਿਆ
ਅਹਿਮਦਾਬਾਦ,ਰਾਂਚੀ–ਹਰਿਆਣਾ ਦੇ ਨੂਹ ਵਿੱਚ ਮਾਈਨਿੰਗ ਮਾਫੀਆ ਨੇ ਡੀ ਐੱਸ ਪੀ ਸੁਰਿੰਦਰ ਸਿੰਘ ਨੂੰ ਡੰਪਰ ਹੇਠ ਦੇ ਕੇ ਮਾਰ ਦਿੱਤਾ ਸੀ, ਇਸ ਮਗਰੋਂ ਗੁਜਰਾਤ ਅਤੇ ਝਾਰਖੰਡ ਵਿੱਚ ਵੀ ਅਜਿਹੀਆਂ ਦੁਖਦ ਘਟਨਾਵਾਂ ਵਾਪਰੀਆਂ ਹਨ। ਰਾਂਚੀ ਦੇ ਜ਼ਿਲ੍ਹੇ ਦੇ ਤੁਪੁਦਾਨਾ ਓਪੀ ਖੇਤਰ ਦੇ ਹੁਲਹੁੰਦੂ ’ਚ ਇਕ ਮਹਿਲਾ ਸਬ ਇੰਸਪੈਕਟਰ ਸੰਧਿਆ ਟੋਪਨੋ ਦਾ ਵਾਹਨ ਚੈਕਿੰਗ ਦੌਰਾਨ ਪਸ਼ੂਆਂ ਨਾਲ ਲੱਦੀ ਪਿਕਅੱਪ ਵੈਨ ਥੱਲੇ ਦੇ ਕੇ ਕਤਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ, ਘਟਨਾ ਬੁੱਧਵਾਰ ਸਵੇਰੇ ਕਰੀਬ 3 ਵਜੇ ਵਾਪਰੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਸੀਨੀਅਰ ਪੁਲਸ ਅਧਿਕਾਰੀ ਪਹੁੰਚ ਗਏ। ਮੌਕੇ ’ਤੇ ਹਟੀਆ ਡੀ.ਐੱਸ.ਪੀ. ਰਾਜਾ ਕੁਮਾਰ ਮਿਸ਼ਰਾ, ਧਰੁਵਾ ਅਤੇ ਜਗਰਨਾਥਪੁਰ ਥਾਣਾ ਇੰਚਾਰਜ ਸਮੇਤ ਕਈ ਪੁਲਸ ਕਰਮਚਾਰੀਆਂ ਨੇ ਪਹੁੰਚ ਕੇ ਮਹਿਲਾ ਸਬ-ਇੰਸਪੈਕਟਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਗਊ ਤਸਕਰ ਸਿਮਡੇਗਾ ਤੋਂ ਪਿਕਅੱਪ ਵੈਨ ’ਚ ਤਸਕਰੀ ਲਈ ਪਸ਼ੂਆਂ ਨੂੰ ਲੈ ਕੇ ਜਾਣ ਦੀ ਸੂਚਨਾ ਸਿਮਡੇਗਾ ਪੁਲਸ ਨੂੰ ਮਿਲੀ। ਉਸ ਤੋਂ ਬਾਅਦ ਸਿਮਡੇਗਾ ਦੇ ਬਸੀਆ ਥਾਣਾ ਪੁਲਸ ਨੇ ਪਿਕਅੱਪ ਵੈਨ ਦਾ ਪਿੱਛਾ ਕੀਤਾ। ਪਸ਼ੂਆਂ ਨਾਲ ਲੱਦੀ ਪਿਕਅੱਪ ਵੈਨ ਦੇ ਚਾਲਕ ਨੇ ਗੱਡੀ ਭਜਾ ਲਈ। ਇਸਦੀ ਸੂਚਨਾ ਖੂੰਟੀ ਪੁਲਸ ਨੂੰ ਦਿੱਤੀ ਗਈ। ਖੂੰਟੀ ਪੁਲਸ ਨੇ ਰਾਤ ਨੂੰ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਉੱਥੋਂ ਪਿਕਅੱਪ ਵੈਨ ਚਾਲਕ ਪੁਲਸ ਨੂੰ ਚਕਮਾ ਦੇ ਕੇ ਰਾਂਚੀ ਵੱਲ ਭੱਜ ਗਿਆ। ਉਸ ਤੋਂ ਬਾਅਦ ਸਿਮਡੇਗਾ ਪੁਲਸ ਨੇ ਸੂਚਨਾ ਰਾਂਚੀ ਪੁਲਸ ਨੂੰ ਦਿੱਤੀ।
ਰਾਂਚੀ ਦੇ ਤੁਪੁਦਾਨਾ ਓਪੀ ਖੇਤਰ ਦੇ ਹੁਲਹੁੰਦੂ ਨੇੜੇ ਮਹਿਲਾ ਸਬ ਇੰਸਪੈਕਟਰ ਸੰਧਿਆ ਟੋਪਨੋ ਮੰਗਲਵਾਰ ਰਾਤ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇਕ ਪਿਕਅੱਪ ਵੈਨ ਰਸਤੇ ਤੋਂ ਲੰਘ ਰਹੀ ਸੀ। ਪੁਲਸ ਮੁਲਾਜ਼ਮ ਨੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸਨੇ ਗੱਡੀ ਤੇਜ਼ ਕਰ ਦਿੱਤੀ। ਦੇਖਦੇ ਹੀ ਦੇਖਦੇ ਉਸ ਨੇ ਮਹਿਲਾ ਸਬ-ਇੰਸਪੈਕਟਰ ‘ਤੇ ਗੱਡੀ ਚੜ੍ਹਾ ਦਿੱਤੀ ਜਿਸ ਵਿਚ ਸੰਧਿਆ ਟੋਪਨੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮ ਤੁਰੰਤ ਸੰਧਿਆ ਤੋਪਨ ਨੂੰ ਹਸਪਤਾਲ ਲੈ ਗਏ ਪਰੰਤੂ ਰਸਤੇ ‘ਚ ਹੀ ਉਸਨੇ ਦਮ ਦੌੜ ਦਿੱਤਾ।
ਗੁਜਰਾਤ ਦੇ ਬੋਰਸਾਡ ‘ਚ ਪੁਲਿਸ ਕਾਂਸਟੇਬਲ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਤੋਂ ਆਏ ਇੱਕ ਸ਼ੱਕੀ ਟਰੱਕ ਨੇ ਪੁਲਿਸ ਮੁਲਾਜ਼ਮ ਕਿਰਨ ਰਾਜ ਨੂੰ ਉਸ ਸਮੇਂ ਦਰੜ ਦਿੱਤਾ,  ਜਦੋਂ ਉਹ ਉਸਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮੁਲਾਜ਼ਮ ਕਿਰਨ ਰਾਜ ਦੀ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Comment here