ਸਿਆਸਤਖਬਰਾਂਚਲੰਤ ਮਾਮਲੇ

ਗੁਜਰਾਤ ’ਚ ਭਾਜਪਾ ਤੇ ਹਿਮਾਚਲ ’ਚ ਕਾਂਗਰਸ ਨੇ ਮਾਰੀ ਬਾਜੀ

* ਗੁਜਰਾਤ ’ਚ ਭਾਜਪਾ ਨੇ 157, ਕਾਂਗਰਸ ਨੇ 17 ਸੀਟਾਂ ਹਾਸਿਲ ਕੀਤੀਆਂ
* ਆਮ ਆਦਮੀ ਪਾਰਟੀ ਨੇ 5 ਸੀਟਾਂ ਤੇ ਹੋਰਾਂ ਨੇ ਚਾਰ ਸੀਟਾਂ ਹਾਸਲ ਕੀਤੀਆਂ
* ਹਿਮਾਚਲ ’ਚ ਕਾਂਗਰਸ ਨੇ 40, ਭਾਜਪਾ ਨੇ 25 ਸੀਟਾਂ ਹਾਸਲ ਕੀਤੀਆਂ
-ਵਿਸ਼ੇਸ਼ ਰਿਪੋਰਟ-
ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇਤਿਹਾਸਕ ਰਿਕਾਰਡ ਬਣਾਇਆ ਹੈ। 62 ਸਾਲ ਬਾਅਦ ਭਾਜਪਾ ਨੇ 157 ਸੀਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਇਸ ਸਮੇਂ ਭਾਜਪਾ ਵਰਕਰਾਂ ਵਿੱਚ ਖੂਬ ਜਸ਼ਨ ਮਨਾਇਆ ਜਾ ਰਿਹਾ ਹੈ। ਕਾਂਗਰਸ ਪਾਰਟੀ 17 ਸੀਟਾਂ ਤੱਕ ਹੀ ਸਿਮਟ ਕੇ ਰਹਿ ਗਈ ਹੈ। ਆਮ ਆਦਮੀ ਪਾਰਟੀ ਨੇ 5 ਸੀਟਾਂ ਤੇ ਹੋਰਾਂ ਨੇ ਚਾਰ ਸੀਟਾਂ ਹਾਸਲ ਕੀਤੀਆਂ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਨੇ 40, ਭਾਜਪਾ ਨੇ 25 ਸੀਟਾਂ ਹਾਸਲ ਕੀਤੀਆਂ ਹਨ।
ਪੀਐਮ ਮੋਦੀ ਨੇ ਗੁਜਰਾਤ ਵਾਸੀਆਂ ਦਾ ਕੀਤ ਧੰਨਵਾਦ
ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ਧੰਨਵਾਦ ਗੁਜਰਾਤ। ਬੇਮਿਸਾਲ ਚੋਣ ਨਤੀਜਿਆਂ ਨੂੰ ਦੇਖ ਕੇ ਮੈਂ ਬਹੁਤ ਸਾਰੀਆਂ ਭਾਵਨਾਵਾਂ ਨਾਲ ਭਰ ਗਿਆ ਹਾਂ। ਲੋਕਾਂ ਨੇ ਵਿਕਾਸ ਦੀ ਰਾਜਨੀਤੀ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਆਪਣੀ ਇੱਛਾ ਵੀ ਜ਼ਾਹਰ ਕੀਤੀ ਹੈ ਕਿ ਉਹ ਚਾਹੁੰਦੇ ਹਨ ਕਿ ਇਹ ਤੇਜ਼ੀ ਨਾਲ ਜਾਰੀ ਰਹੇ। ਮੈਂ ਗੁਜਰਾਤ ਦੀ ਲੋਕ ਸ਼ਕਤੀ ਨੂੰ ਸਲਾਮ ਕਰਦਾ ਹਾਂ।
ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਦਿੱਤਾ ਫਤਵਾ-ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਖੋਖਲੇ ਵਾਅਦਿਆਂ, ਖੁਸ਼ਾਮਦ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਨੂੰ ਰੱਦ ਕਰਕੇ ਵਿਕਾਸ ਅਤੇ ਲੋਕ ਭਲਾਈ ਨੂੰ ਸਮਰਪਿਤ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਬੇਮਿਸਾਲ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵੱਡੀ ਜਿੱਤ ਨੇ ਦਰਸਾ ਦਿੱਤਾ ਹੈ ਕਿ ਹਰ ਵਰਗ, ਭਾਵੇਂ ਉਹ ਔਰਤਾਂ, ਨੌਜਵਾਨ ਜਾਂ ਕਿਸਾਨ, ਸਾਰੇ ਪੂਰੇ ਦਿਲ ਨਾਲ ਭਾਜਪਾ ਦੇ ਨਾਲ ਹਨ।
ਲੋਕ ਭਲਾਈ ਪ੍ਰਤੀ ਵਚਨਬੱਧਤਾ ਦੀ ਜਿੱਤ-ਨੱਢਾ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਆਪਣੇ ਟਵੀਟ ਵਿੱਚ ਕਿਹਾ, ਗੁਜਰਾਤ ਚੋਣਾਂ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵਿਕਾਸ, ਸੁਸ਼ਾਸਨ ਅਤੇ ਲੋਕ ਭਲਾਈ ਪ੍ਰਤੀ ਵਚਨਬੱਧਤਾ ਦੀ ਜਿੱਤ ਹੈ। ਅਮਿਤ ਸ਼ਾਹ, ਭੂਪੇਂਦਰ ਪਟੇਲ, ਸੀਆਰ ਪਟੇਲ ਅਤੇ ਗੁਜਰਾਤ ਦੇ ਸਾਰੇ ਵਰਕਰਾਂ ਨੂੰ ਪੀਐਮ ਮੋਦੀ ਦੀ ਅਗਵਾਈ ਵਿੱਚ ਇਸ ਸ਼ਾਨਦਾਰ ਜਿੱਤ ਲਈ ਵਧਾਈ।

ਹਿਮਾਚਲ ’ਚ ਕਾਂਗਰਸ ਦੀ ਵਾਪਸੀ

ਹਿਮਾਚਲ ਪ੍ਰਦੇਸ਼ ਦੀਆਂ 68 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਕਮਿਸ਼ਨ ਨੇ ਕਈ ਸੀਟਾਂ ਦੇ ਨਤੀਜੇ ਐਲਾਨ ਦਿੱਤੇ ਹਨ। ਕਾਂਗਰਸ ਨੇ 40 ਸੀਟਾਂ ਜਿੱਤੀਆਂ ਜਦ ਕਿ ਭਾਜਪਾ ਨੇ 25 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਹੈ। ਅਸੀਂ ਲੋਕਾਂ ਦੇ ਵਿਕਾਸ ਲਈ ਕੰਮ ਕਰਨਾ ਕਦੇ ਨਹੀਂ ਛੱਡਾਂਗੇ ਅਤੇ ਆਪਣੀਆਂ ਹਾਰਾਂ ਦੀ ਸਮੀਖਿਆ ਕਰਾਂਗੇ।
ਜਿੱਤ ’ਤੇ ਵਰਕਰਾਂ ਨੂੰ ਖੜਗੇ ਨੇ ਦਿੱਤੀ ਵਧਾਈ
ਹਿਮਾਚਲ ’ਚ ਕਾਂਗਰਸ ਦੀ ਜਿੱਤ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਹਿਮਾਚਲ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਮੈਂ ਲੋਕਾਂ, ਸਾਡੇ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਦੇ ਯਤਨਾਂ ਸਦਕਾ ਇਹ ਨਤੀਜਾ ਆਇਆ ਹੈ। ਮੈਂ ਪ੍ਰਿਅੰਕਾ ਗਾਂਧੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਵੀ ਇਸ ਵਿੱਚ ਸਾਡੀ ਮਦਦ ਕੀਤੀ। ਸੋਨੀਆ ਗਾਂਧੀ ਦਾ ਆਸ਼ੀਰਵਾਦ ਵੀ ਸਾਡੇ ਨਾਲ ਹੈ।

Comment here