ਅਪਰਾਧਖਬਰਾਂਚਲੰਤ ਮਾਮਲੇ

ਗੁਜਰਾਤ ‘ਚ ਧਮਾਕਿਆਂ ਦੀ ਧਮਕੀ ਦੇਣ ਵਾਲਾ ਕਾਬੂ

ਬਲੀਆ-ਬੀਤੀ 25 ਜਨਵਰੀ ਨੂੰ ਅਹਿਮਦਾਬਾਦ ਦੇ ਪੁਲਸ ਕਮਿਸ਼ਨਰ ਦਫ਼ਤਰ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਇਸ ਪੱਤਰ ‘ਚ ਅਹਿਮਦਾਬਾਦ ‘ਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਕਈ ਥਾਵਾਂ ‘ਤੇ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਗਈ ਸੀ। ਗਣਤੰਤਰ ਦਿਵਸ ਮੌਕੇ ਗੁਜਰਾਤ ਦੇ ਅਹਿਮਦਾਬਾਦ ਵਿਚ ਲੜੀਵਾਰ ਬੰਬ ਧਮਾਕਿਆਂ ਦੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਗੁਜਰਾਤ ਪੁਲਸ ਨੇ ਬਲੀਆ ਦੇ ਮਨਿਆਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਗੁਜਰਾਤ ਪੁਲਸ ਦੀ ਤਿੰਨ ਮੈਂਬਰੀ ਟੀਮ ਨੇ ਸ਼ੁੱਕਰਵਾਰ ਰਾਤ ਮਨਿਆਰ ਥਾਣਾ ਖੇਤਰ ਦੇ ਅਧੀਨ ਦੇਵਰਾਰ ਪਿੰਡ ਤੋਂ ਓਮ ਪ੍ਰਕਾਸ਼ ਪਾਸਵਾਨ ਨਾਂ ਦੇ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ ਅਤੇ ਆਪਣੇ ਨਾਲ ਲੈ ਗਈ ਹੈ।
ਸੂਤਰਾਂ ਮੁਤਾਬਕ ਅਹਿਮਦਾਬਾਦ ਦੇ ਪੁਲਸ ਕਮਿਸ਼ਨਰ ਦਫ਼ਤਰ ਨੂੰ ਬੀਤੀ 25 ਜਨਵਰੀ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਇਸ ਪੱਤਰ ‘ਚ ਅਹਿਮਦਾਬਾਦ ‘ਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਕਈ ਥਾਵਾਂ ‘ਤੇ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗੁਜਰਾਤ ਪੁਲਸ ਨੇ ਜਾਂਚ ਵਿਚ ਪਾਇਆ ਕਿ ਚਿੱਠੀ ਭੇਜਣ ਵਿਚ ਚਾਰ ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚੋਂ ਮੁੱਖ ਮੁਲਜ਼ਮ ਬਲੀਆ ਦਾ ਰਹਿਣ ਵਾਲਾ ਹੈ।
ਇਸ ਆਧਾਰ ‘ਤੇ ਗੁਜਰਾਤ ਪੁਲਸ ਸ਼ੁੱਕਰਵਾਰ ਨੂੰ ਮਨਿਆਰ ਪੁਲਸ ਸਟੇਸ਼ਨ ਪਹੁੰਚੀ ਅਤੇ ਸਥਾਨਕ ਪੁਲਸ ਟੀਮ ਦੇ ਨਾਲ ਮਨਿਆਰ ਥਾਣਾ ਖ਼ੇਤਰ ਦੇ ਦੇਵਰਾਰ ‘ਚ ਜਾ ਕੇ ਓਮਪ੍ਰਕਾਸ਼ ਪਾਸਵਾਨ ਨੂੰ ਉਸ ਦੇ ਘਰੋਂ ਫੜ ਲਿਆ। ਸੂਤਰਾਂ ਮੁਤਾਬਕ ਓਮਪ੍ਰਕਾਸ਼ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ‘ਚ ਕੰਮ ਕਰਦਾ ਸੀ। ਉਹ ਅਹਿਮਦਾਬਾਦ ਤੋਂ ਤਿੰਨ ਦਿਨ ਪਹਿਲਾਂ ਹੀ ਪਿੰਡ ਆਇਆ ਸੀ।

Comment here