ਸਿਆਸਤਖਬਰਾਂਚਲੰਤ ਮਾਮਲੇ

ਗੁਜਰਾਤ ’ਚ ਜਡੇਜਾ ਦੀ ਪਤਨੀ ਰਿਵਾਬਾ ਜਿੱਤੀ

ਜਾਮਨਗਰ-ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਗੁਜਰਾਤ ਦੀ ਜਾਮਨਗਰ ਉੱਤਰੀ ਵਿਧਾਨ ਸਭਾ ਸੀਟ ਤੋਂ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਆਪਣੇ ਮੁਕਾਬਲੇਬਾਜ਼ ਅਤੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕਰਸ਼ਨਭਾਈ ਕਰਮੂਰ ਨੂੰ ਹਰਾਇਆ।
ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਰਿਵਾਬਾ ਨੂੰ ਜਿੱਥੇ 77,630 ਵੋਟਾਂ ਮਿਲੀਆਂ, ਉੱਥੇ ਹੀ ‘ਆਪ’ ਦੇ ਕਰਮੂਰ ’ਚ 31,671 ਵੋਟਾਂ ਆਈਆਂ। ਕਾਂਗਰਸ ਦੇ ਬਿਪੇਂਦਰ ਸਿੰਘ ਜਡੇਜਾ 22,180 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ। ਜਾਮਨਗਰ ਉੱਤਰੀ ਸੀਟ ਤੋਂ ਮੁਕਾਬਲਾ ਦਿਲਚਸਪ ਰਿਹਾ। ਰਵਿੰਦਰ ਜਡੇਜਾ ਨੇ ਜਿੱਥੇ ਆਪਣੀ ਪਤਨੀ ਲਈ ਪ੍ਰਚਾਰ ਕੀਤਾ, ਉੱਥੇ ਹੀ ਉਨ੍ਹਾਂ ਦੀ ਭੈਣ ਨਯਨਾਬਾ ਜਡੇਜਾ ਨੇ ਕਾਂਗਰਸ ਲਈ ਪ੍ਰਚਾਰ ਕੀਤਾ।
ਦੱਸ ਦੇਈਏ ਕਿ ਗੁਜਰਾਤ ਦੇ 182 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਨੇ 64 ਸੀਟਾਂ ’ਤੇ ਲੀਡ ਬਣਾਈ ਹੋਈ ਹੈ ਅਤੇ ਉਸ ਨੇ 93 ਸੀਟਾਂ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਉੱਥੇ ਹੀ ਕਾਂਗਰਸ ਦੇ ਖ਼ਾਤੇ ’ਚ 9 ਸੀਟਾਂ ਅਤੇ ਉਸ ਨੇ 7 ਸੀਟਾਂ ਜਿੱਤ ਲਈਆਂ ਹਨ। ਆਮ ਆਦਮੀ ਪਾਰਟੀ ਨੇ ਖਾਤੇ ’ਚ 2 ਸੀਟਾਂ ਹਨ ਅਤੇ 3 ਸੀਟਾਂ ਜਿੱਤੀਆਂ ਹਨ।

Comment here