ਸਿਆਸਤਖਬਰਾਂਚਲੰਤ ਮਾਮਲੇ

ਗੁਜਰਾਤ ਚੋਣਾਂ : ਭਾਜਪਾ ਦੇ 6 ਬਾਗੀ ਆਗੂ ਆਜ਼ਾਦ ਚੋਣ ਲੜਨਗੇ

ਅਹਿਮਦਾਬਾਦ-ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਟਿਕਟਾਂ ਨਾ ਦਿੱਤੇ ਜਾਣ ਤੋਂ ਬਾਅਦ ਇਕ ਮੌਜੂਦਾ ਵਿਧਾਇਕ ਅਤੇ 4 ਸਾਬਕਾ ਵਿਧਾਇਕਾਂ ਸਮੇਤ ਪਾਰਟੀ ਦੇ 6 ਆਗੂਆਂ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਭਾਜਪਾ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਆਦਿਵਾਸੀ ਚਿਹਰੇ ਹਰਸ਼ਦ ਵਸਾਵਾ ਨੇ ਨਰਮਦਾ ਜ਼ਿਲੇ ਦੇ ਨਾਂਦੋਦ ’ਚ ਆਜ਼ਾਦ ਉਮੀਦਵਾਰ ਵਜੋਂ ਇਕ ਹਫ਼ਤਾ ਪਹਿਲਾਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ ਅਤੇ ਵਾਪਸ ਨਹੀਂ ਲਿਆ ਸੀ। ਜੂਨਾਗੜ੍ਹ ਜ਼ਿਲੇ ’ਚ ਭਾਜਪਾ ਦੇ ਸਾਬਕਾ ਵਿਧਾਇਕ ਅਰਵਿੰਦ ਲਡਾਨੀ ਨੇ ਵੀ ਨਾਮਜ਼ਦਗੀ ਵਾਪਸ ਨਹੀਂ ਲਈ। ਵੀਰਵਾਰ ਨੂੰ ਭਾਜਪਾ ਦੇ ਇਕ ਮੌਜੂਦਾ ਵਿਧਾਇਕ ਅਤੇ ਦੋ ਸਾਬਕਾ ਵਿਧਾਇਕਾਂ ਨੇ ਵੀ ਦੂਜੇ ਪੜਾਅ ਤਹਿਤ 5 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਭਾਜਪਾ ਨੇ ਵਾਘੋਡੀਆ ਤੋਂ 6 ਵਾਰ ਵਿਧਾਇਕ ਮਧੂ ਸ੍ਰੀਵਾਸਤਵ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ।

Comment here