ਸਿਆਸਤਖਬਰਾਂਚਲੰਤ ਮਾਮਲੇ

ਗੁਜਰਾਤ ਚੋਣਾਂ : ਭਾਜਪਾ ਦੇ 4 ਵਾਰੀ ਵਿਧਾਇਕ ਚੁਣੇ ਜੈ ਨਰਾਇਣ ਕਾਂਗਰਸ ਦੇ ਹੋਏ

ਅਹਿਮਦਾਬਾਦ-ਗੁਜਰਾਤ ਵਿੱਚ 182 ਮੈਂਬਰੀ ਵਿਧਾਨ ਸਭਾ ਲਈ ਦੋ ਪੜਾਵਾਂ ਵਿੱਚ 1 ਅਤੇ 5 ਦਸੰਬਰ ਨੂੰ ਵੋਟਿੰਗ ਹੋਵੇਗੀ। ਨਤੀਜੇ 8 ਦਸੰਬਰ ਨੂੰ ਆਉਣਗੇ।ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਜਪਾ ਛੱਡਣ ਵਾਲੇ 4 ਵਾਰ ਵਿਧਾਇਕ ਜੈ ਨਰਾਇਣ ਵਿਆਸ ਆਪਣੇ ਪੁੱਤਰ ਸਮੀਰ ਵਿਆਸ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜੈ ਨਰਾਇਣ ਵਿਆਸ ਨੇ ਪਾਰਟੀ ਤੋਂ ਅਸਤੀਫਾ ਦਿੰਦੇ ਹੋਏ ਕਿਹਾ ਸੀ ਕਿ ਕਾਂਗਰਸ ਜਾਂ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦੇ ਵਿਕਲਪ ਖੁੱਲ੍ਹੇ ਹਨ। ਵਿਆਸ ਅਤੇ ਉਨ੍ਹਾਂ ਦੇ ਪੁੱਤਰ ਸਮੀਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ। ਇਸ ਦੌਰਾਨ ਕਾਂਗਰਸ ਦੇ ਗੁਜਰਾਤ ਇੰਚਾਰਜ ਅਸ਼ੋਕ ਗਹਿਲੋਤ ਅਤੇ ਕੇਂਦਰੀ ਅਬਜ਼ਰਵਰ ਆਲੋਕ ਸ਼ਰਮਾ ਵੀ ਮੌਜੂਦ ਸਨ।
ਜੈ ਨਰਾਇਣ ਵਿਆਸ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਪਾਰਟੀ ਵਿਚ ਕਈ ਉਤਰਾਅ-ਚੜ੍ਹਾਅ ਵੀ ਦੇਖੇ। ਜਦੋਂ ਕੇਸ਼ੂਭਾਈ ਪਟੇਲ ਅਤੇ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਜੈ ਨਰਾਇਣ ਵਿਆਸ ਵੀ ਦੋਵਾਂ ਸਰਕਾਰਾਂ ਵਿੱਚ ਮੰਤਰੀ ਰਹਿ ਚੁੱਕੇ ਸਨ। ਉਹ ਲੰਬੇ ਸਮੇਂ ਤੋਂ ਭਾਜਪਾ ਤੋਂ ਨਾਰਾਜ਼ ਸਨ, ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਭਾਜਪਾ ਤੋਂ ਸੀ ਟਿਕਟ ਦੀ ਉਮੀਦ
ਗੁਜਰਾਤ ਦੇ ਸਿਹਤ ਮੰਤਰੀ ਰਹਿ ਚੁੱਕੇ ਵਿਆਸ ਨੂੰ ਉਮੀਦ ਸੀ ਕਿ ਇਸ ਵਾਰ ਭਾਜਪਾ ਉਨ੍ਹਾਂ ਨੂੰ ਟਿਕਟ ਦੇਵੇਗੀ। ਪਰ, ਇਸ ਵਾਰ ਵੀ ਪਾਰਟੀ ਨੇ ਉਸ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ। ਪਿਛਲੇ ਐਤਵਾਰ ਨੂੰ ਵੀ ਉਹ ਕਾਂਗਰਸੀ ਉਮੀਦਵਾਰ ਚੰਦਨਜੀ ਠਾਕੋਰ ਦੇ ਸਮਰਥਨ ਵਿੱਚ ਸਿੱਧੂਪੁਰ ਦੇ ਪਿੰਡ ਵਾਮਈਆ ਵਿੱਚ ਇੱਕ ਜਨਸਭਾ ਵਿੱਚ ਪਹੁੰਚੇ ਸਨ। ਉਹ 2017 ਤੋਂ ਪਹਿਲਾਂ ਲਗਾਤਾਰ 4 ਵਾਰ ਸਿੱਧੂਪੁਰ ਦੇ ਵਿਧਾਇਕ ਸਨ। ਵਿਜੇ ਰੂਪਾਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਪਾਸੇ ਕਰ ਦਿੱਤਾ ਗਿਆ ਸੀ। ਵਿਆਸ ਦਾ ਕਾਂਗਰਸ ‘ਚ ਸਵਾਗਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸੂਬੇ ‘ਚ ਬਦਲਾਅ ਲਿਆਉਣ ਦੀ ਬਜਾਏ ਉਨ੍ਹਾਂ (ਭਾਜਪਾ) ਨੇ ਮੁੱਖ ਮੰਤਰੀ ਬਦਲ ਦਿੱਤਾ ਅਤੇ 6 ਸਾਲਾਂ ‘ਚ ਤਿੰਨ ਮੁੱਖ ਮੰਤਰੀ ਬਦਲੇ ਗਏ। ਭਾਵ ਉਨ੍ਹਾਂ (ਭਾਜਪਾ ਸਰਕਾਰ) ਨੇ ਸੂਬੇ ਵਿੱਚ ਕੋਈ ਕੰਮ ਨਹੀਂ ਕੀਤਾ।

Comment here