ਵਾਸ਼ਿੰਗਟਨ-ਇੱਥੇ ਇਕ ਵਿਅਕਤੀ ਵਲੋਂ ਸਨਸਨੀਖੇਜ਼ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਓਕਲਾਹੋਮਾ ਵਿਚ ਲਾਰੈਂਸ ਪਾਲ ਐਂਡਰਸਨ ਨਾਮੀ ਵਿਅਕਤੀ ਨੇ ਆਪਣੇ ਗੁਆਂਢ ਵਿਚ ਰਹਿਣ ਵਾਲੀ ਐਂਡ੍ਰਿਆ ਲਿਨ ਬਲੈਂਕਸ਼ਿਪ ਨਾਮੀ ਔਰਤ ਦੀ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਸਦਾ ਦਿਲ ਕੱਢ ਕੇ ਉਸਨੂੰ ਆਲੂਆਂ ਨਾਲ ਪਕਾਇਆ ਅਤੇ ਫਿਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਖੁਆ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਉਸ ਤੋਂ ਬਾਅਦ ਹੱਤਿਆਰੇ ਨੇ ਆਪਣੇ ਅੰਕਲ ਲਿਓਨ ਪੇ ਅਤੇ ਉਨ੍ਹਾਂ ਦੀ 4 ਸਾਲਾਂ ਦੀ ਪੋਤੀ ਕੈਓਸ ਯੇਟਸ ਦੀ ਵੀ ਹੱਤਿਆ ਕਰ ਦਿੱਤੀ। ਉਸਦੀ ਆਂਟੀ ਡੇਲਸੀ ਪੇ ਹਮਲੇ ’ਚ ਬਚ ਗਈ। ਅਦਾਲਤ ਨੇ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਹੁੰਚੀ ਪੁਲਸ ਨੇ ਹੱਤਿਆਰੇ ਨੂੰ ਓਦੋਂ ਫੜਿਆ ਜਦੋਂ ਉਹ ਸਿਰ੍ਹਾਣੇ ’ਤੇ ਉਲਟੀ ਕਰ ਰਿਹਾ ਸੀ। ਉਸਨੇ ਅਧਿਕਾਰੀਆਂ ਨੂੰ ਬਲੈਂਕਸ਼ਿਪ ਬਾਰੇ ਦੱਸਿਆ।
ਗੁਆਂਢਣ ਦਾ ਦਿਲ ਕੱਢ ਕੇ ਆਲੂਆਂ ਨਾਲ ਪਕਾਉਣ ਵਾਲੇ ਨੂੰ ਹੋਈ ਉਮਰ ਕੈਦ

Comment here