ਚਲੰਤ ਮਾਮਲੇਦੁਨੀਆਮਨੋਰੰਜਨ

‘ਜੱਟ ਨੂੰ ਚੁੜੇਲ ਟੱਕਰੀ’ ਫਿਲਮ ਪਰਦੇ ’ਤੇ ਧਮਾਲ ਮਚਾਏਗੀ

ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਅਗਲੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਦਾ ਨਾਂ ‘ਜੱਟ ਨੂੰ ਚੁੜੇਲ ਟੱਕਰੀ’ ਹੈ, ਜਿਸ ’ਚ ਗਿੱਪੀ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਤੋਂ ਪਰਦੇ ’ਤੇ ਧਮਾਲ ਮਚਾਉਣ ਆ ਰਹੀ ਹੈ। ਇਸੇ ਦੇ ਨਾਲ ਹੀ ਗਿੱਪੀ ਗਰੇਵਾਲ ਵੱਲੋਂ ਫ਼ਿਲਮ ‘ਜੱਟ ਨੂੰ ਚੁੜੇਲ ਟੱਕਰੀ’ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਫ਼ਿਲਮ ਦੇ ਨਾਂ ਤੋਂ ਲੱਗਦਾ ਹੈ ਕਿ ਇਹ ਫ਼ਿਲਮ ਕਾਫ਼ੀ ਮਜ਼ੇਦਾਰ ਅਤੇ ਕਾਮੇਡੀ ਭਰਪੂਰ ਹੋਵੇਗੀ। ਗਿੱਪੀ ਗਰੇਵਾਲ ਨੇ ਕੈਪਸ਼ਨ ’ਚ ਲਿਖਿਆ ਹੈ, ‘‘ਜਾਨੀ, ਸਰਗੁਣ, ਅਰਵਿੰਦਰ ਖਹਿਰਾ ਦੀ ਪੇਸ਼ ਕਰਦੇ ਹਨ 13 ਅਕਤੂਬਰ 2023 ਨੂੰ ‘ਜੱਟ ਨੂੰ ਚੁੜੇਲ ਟੱਕਰੀ’। ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਨਾਲ ਸਰਗੁਣ ਮਹਿਤਾ, ਰੂਪੀ ਗਿੱਲ ਅਹਿਮ ਭੂਮਿਕਾ ਵਿਚ ਦਿਖਾਈ ਦੇਣਗੀਆਂ।
ਦੱਸਣਯੋਗ ਹੈ ਕਿ ਅੰਬਰਦੀਪ ਦੁਆਰਾ ਲਿਖਿਤ ਅਤੇ ਵਿਕਾਸ ਵਿਸ਼ਿਸ਼ਟ ਦੁਆਰਾ ਨਿਰਦੇਸ਼ਿਤ ਫ਼ਿਲਮ ’ਜੱਟ ਨੂੰ ਚੁੜੇਲ ਟੱਕਰੀ’ ਬੇਹੱਦ ਦਿਲਚਸਪ ਹੋਵੇਗੀ। ਫ਼ਿਲਮ ਦੇ ਪੋਸਟਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕ ਵੀ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਜੋੜੀ ਆਖਰੀ ਵਾਰ ਫ਼ਿਲਮ ’ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ’ ਵਿਚ ਨਜ਼ਰ ਆਈ ਸੀ।

Comment here